ਕੇਵਲ ਮਸੀਹ ਅਤੇ ਸਲੀਮ ਮਸੀਹ ਨੇ ਚੇਅਰਮੈਨ ਰਾਜੀਵ ਸ਼ਰਮਾਂ ਨੂੰ ਪ੍ਰਭਾਰੀ ਬਣਨ ਤੇ ਮੁਬਾਰਕ ਦਿੱਤੀ
ਰਾਜੀਵ ਸ਼ਰਮਾਂ ਪੰਜਾਬ ਵਾਂਗ ਮੱਧ ਪ੍ਰਦੇਸ਼ ਵਿਚ ਵੀ ਵਧੀਆ ਕਾਰਗੁਜਾਰੀ ਦਿਖਾ ਰਹੇ ਹਨ
ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ / ਕਸਬਾ ਫ਼ਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਾਰਡ ਇੰਚਾਰਜ ਕੇਵਲ ਮਸੀਹ ਅਤੇ ਸਲੀਮ ਮਸੀਹ ਨੇ ਗੁਰਦਾਸਪੁਰ ਹਲਕੇ ਦੇ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਰਾਜੀਵ ਸ਼ਰਮਾਂ ਨੂੰ ਮੱਧ ਪ੍ਰਦੇਸ਼ ਦੇ ਹਲਕੇ ਬਿਜਾਰਵਰ ਹਲਕੇ ਦਾ ਪ੍ਰਭਾਰੀ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕੇਵਲ ਮਸੀਹ ਅਤੇ ਸਲੀਮ ਮਸੀਹ ਨੇ ਕਿਹਾ ਕਿ ਜਿਸ ਤਰ੍ਹਾਂ ਚੇਅਰਮੈਨ ਰਾਜੀਵ ਸ਼ਰਮਾਂ ਜਿਸ ਤਰ੍ਹਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ, ਉਸ ਨੂੰ ਸਾਰਾ ਪੰਜਾਬ ਭਲੀ ਭਾਂਤੀ ਜਾਣਦਾ ਹੈ ਅਤੇ ਅੱਜ ਦੀ ਤਰੀਕ ਵਿਚ ਸ਼ਰਮਾਂ ਨੇ ਮੱਧ ਪ੍ਰਦੇਸ਼ ਵਿਚ ਵੀ ਆਮ ਆਦਮੀ ਪਾਰਟੀ ਨੂੰ ਚੰਗੀ ਮਜ਼ਬੂਤੀ ਦੇ ਕੇ ਆਪਣੀ ਕਾਰਜਕੁਸ਼ਲਤਾ ਦਾ ਲੋਹਾ ਮਨਵਾਇਆ ਹੈ, ਜਿਸਦੀ ਦੀ ਬਦੌਲਤ ਰੋਜ਼ਾਨਾ ਸੈਂਕੜੇ ਲੋਕ ਬਿਜਾਰਵਰ ਹਲਕੇ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਸਲੀਮ ਮਸੀਹ ਅਤੇ ਕੇਵਲ ਮਸੀਹ ਨੇ ਇਸ ਨਿਯੁਕਤੀ ਲਈ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਧੰਨਵਾਦ ਕੀਤਾ ਹੈ।