ਅਰਸ਼ਦੀਪ ਕੌਰ ਨੇ ਪੰਜਾਬ ਚੋਂ ਅੱਠਵਾਂ ਸਥਾਨ ਪ੍ਰਾਪਤ ਕਰਕੇ ਪਿੰਡ ਕੰਧਾਲਾ ਸ਼ੇਖਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਵਧਾਇਆ ਮਾਣ
ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ 636ਅੰਕ 650 ਅੰਕਾਂ ਵਿੱਚੋਂ ਪ੍ਰਾਪਤ ਕੀਤੇ
ਅੱਡਾ ਸਰਾਂ (ਜਸਵੀਰ ਕਾਜਲ )
ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ 636ਅੰਕ 650 ਅੰਕਾਂ ਵਿੱਚੋਂ ਪ੍ਰਾਪਤ ਕੀਤੇ
ਦਸਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਏ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਸ਼ੇਖਾਂ ਦੇ ਵਿਦਿਆਰਥਣ ਅਰਸ਼ਦੀਪ ਕੌਰ ਨ਼ੇ 636/650 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਅਤੇ ਪੰਜਾਬ ਵਿੱਚੋਂ ਅੱਠਵਾਂ ਸਥਾਨ ਪ੍ਰਾਪਤ ਕਰ ਕੇ ਆਪਣੇ ਮਾਪਿਆਂ ,ਪਿੰਡ ਕੰਧਾਲਾ ਸ਼ੇਖਾਂ ਅਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਧਾਲਾ ਸ਼ੇਖਾਂ ਦਾ ਨਾਮ ਰੌਸ਼ਨ ਕੀਤਾ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੁਰੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਹੋਇਆਂ ਵਿਦਿਆਰਥੀਆਂ ਨੂੰ ਇਸ ਵਿਦਿਆਰਥਣ ਤੋ ਪੜ੍ਹਾਈ ਪ੍ਰਤੀ ਸਿੱਖਿਆ ਲੈਣ ਬਾਰੇ ਪ੍ਰੇਰਿਆ ।ਇਸ ਮੌਕੇ ਉਨ੍ਹਾਂ ਨੇ ਅਰਸ਼ਦੀਪ ਕੌਰ ਅਤੇ ਉਸ ਦੇ ਮਾਤਾ ਪਿਤਾ ਨੂੰ ਬੁਲਾ ਕੇ ਵਧਾਈ ਦਿੱਤੀ ਅਤੇ ਨਾਲ ਹੀ ਸਨਮਾਨਿਤ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਇਹ ਅਰਸ਼ਦੀਪ ਕੌਰ ਅਤੇ ਬਾਕੀ ਬੱਚਿਆਂ ਦੇ ਆਏ ਵਧੀਆ ਅੰਕ ਵਿੱਚ ਸਕੂਲ ਦੇ ਸਾਰੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸੰਭਵ ਹੋਇਆ ।ਇਸ ਸਮੇਂ ਮਾਸਟਰ ਸਰਦਾਰ ਚਰਨਜੀਤ ਸਿੰਘ ,ਸ੍ਰੀ ਮਨੋਹਰ ਲਾਲ ,ਸਰਦਾਰ ਪਰਗਟ ਸਿੰਘ ਸਰਦਾਰ, ਹਰਚਰਨ ਸਿੰਘ ਸਰਦਾਰ ਅੰਮ੍ਰਿਤਪਾਲ ਸਿੰਘ, ਸ੍ਰੀਮਤੀ ਸਤਨਾਮ ਕੌਰ ,ਸ੍ਰੀਮਤੀ ਹਰਬੰਸ ਕੌਰ ਸ੍ਰੀ ਰਾਕੇਸ਼ ਸੈਣੀ ,ਸ੍ਰੀ ਰਾਜੀਵ ਸੇਠੀ ਅਨਿਲ ਕੁਮਾਰ, ਪਰਮਜੀਤ ਸਿੰਘ ,ਸ੍ਰੀ ਅਸ਼ੋਕ ਕੁਮਾਰ ਸ੍ਰੀ ਮੋਹਿਤ ਨਈਅਰ ,ਸਰਦਾਰ ਮਨਜੀਤ ਸਿੰਘ, ਸ੍ਰੀਮਤੀ ਜਗਬੀਰ ਕੌਰ, ਸ਼੍ਰੀਮਤੀ ਅਨੂ ਨੀਤ ਕੌਰ ,ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਸੁਮਨਦੀਪ ਕੌਰ, ਪ੍ਰਿਯੰਕਾ ਸੰਦੀਪ ਕੌਰ, ਸਰਦਾਰ ਹਰਭਜਨ ਸਿੰਘ ,ਕਮਲ ਕਿਸ਼ੋਰ ਹਾਜ਼ਰ ਸਨ ।