ਚੇਅਰਮੈਨ ਸ਼ਰਮਾਂ ਨੇ ਮੱਧ ਪ੍ਰਦੇਸ਼ ਚ 'ਆਪ' ਦੇ ਹੱਕ ਚ ਵੱਡੀਆਂ ਮੀਟਿੰਗਾਂ ਰਾਹੀਂ ਪਾਈਆਂ ਵਿਰੋਧੀਆਂ ਨੂੰ ਭਾਜੜਾਂ
ਬਿਜਾਰਵਰ ਹਲਕੇ ਦੇ ਸੈਂਕੜੇ ਲੋਕਾਂ ਨੂੰ 'ਆਪ' ਨਾਲ ਜੋੜਿਆ

ਫ਼ਤਿਹਗੜ੍ਹ ਚੂੜੀਆਂ / ਰਾਜੀਵ ਸੋਨੀ / ਗੁਰਦਾਸਪੁਰ ਲੋਕ ਸਭਾ ਦੇ ਇੰਚਾਰਜ ਅਤੇ ਚੇਅਰਮੈਨ ਰਾਜੀਵ ਸ਼ਰਮਾਂ ਤੇ ਭਰੋਸਾ ਕਰਕੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ, ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਬਿਜਾਰਵਰ ਵਿਧਾਨ ਸਭਾ ਹਲਕੇ ਦਾ ਪ੍ਰਭਾਰੀ ਬਣਾ ਕੇ ਭੇਜਿਆ ਸੀ, ਸ਼ਰਮਾਂ ਵੱਲੋਂ ਹਾਈਕਮਾਂਡ ਦੇ ਭਰੋਸੇ ਤੇ ਖ਼ਰਾ ਉਤਰਦੇ ਹੋਏ, ਹਲਕੇ ਵਿਚ ਵੱਡੀਆਂ ਮੀਟਿੰਗਾ ਨੂੰ ਸੰਬੋਧਨ ਕਰਕੇ ਲੋਕਾਂ ਆਪ ਦੀਆਂ ਦੀਆਂ ਨੀਤੀਆਂ ਨਾਲ ਜੋੜਿਆ ਜਾ ਰਿਹਾ ਹੈ। ਚੇਅਰਮੈਨ ਸ਼ਰਮਾਂ ਨੇ ਦੱਸਿਆ ਕਿ ਹਲਕੇ ਵਿਚ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ, ਅਤੇ ਅੱਜ ਵੀ ਹਲਕੇ ਦੇ ਪਿੰਡ ਕਿਸ਼ਨਗੜ੍ਹ ਵਿਚ ਸੈਂਕੜੇ ਲੋਕਾਂ ਨੇ ਆਪ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ।