ਟਾਂਡਾ ਪੁਲਿਸ ਵੱਲੋ 548 ਗ੍ਰਾਮ ਨਸ਼ੀਲੇ ਪਦਾਰਥ ਸਮੇਤ 6 ਸਮਗਲਰ ਗ੍ਰਿਫਤਾਰ
ਟਾਂਡਾ ਪੁਲਿਸ ਵੱਲੋ 548 ਗ੍ਰਾਮ ਨਸ਼ੀਲੇ ਪਦਾਰਥ ਸਮੇਤ 6 ਸਮਗਲਰ ਗ੍ਰਿਫਤਾਰ
ਅੱਡਾ ਸਰਾਂ ਜਸਵੀਰ ਕਾਜਲ
ਅੱਜ ਮਿਤੀ 27-08-2072 ਨੂੰ ਇੰਸਪੈਕਟਰ ਉਕਾਰ ਸਿੰਘ ਬਰਾੜ, ਮੁੱਖ ਅਫਸਰ, ਥਾਣਾ ਟਾਂਡਾ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਿਆਂ ਅਤੇ ਮਾੜੇ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਸ ਦੇ ਤਹਿਤ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਐਸ.ਪੀ.ਡੀ. ,ਸ੍ਰ ਕੁਲਵੰਤ ਸਿੰਘ, ਪੀ.ਪੀ.ਐਸ.ਉਪ ਕਪਤਾਨ ਪੁਲਿਸ, ਸਭ ਡਵੀਜ਼ਨ ਟਾਂਡਾ ਦੀ ਅਗਵਾਈ ਹੇਠ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਸੋਰਸ ਲਗਾਕੇ ਸਰਚ ਓਪਰੇਸ਼ਨ ਕਰਕੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਥਾਣਾ ਟਾਂਡਾ ਦੀ ਪੁਲਿਸ ਨੇ ਵੱਖ ਵੱਖ ਜਗ੍ਹਾ ਤੇ ਟੀਮਾਂ ਬਣਾ ਕੇ ਨਾਕਾਬੰਦੀ ਕੀਤੀ ਸੀ ਅਤੇ ਇਹਨਾਂ ਨਾਕਿਆਂ ਤੋਂ ਅੱਜ ਵੱਡੀ ਸਫਲਤਾ ਹਾਸਲ ਹੋਈ। ਜਿੱਥੇ ਕੁੱਲ 6 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 548 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਜਿਹਨਾਂ ਦੇ ਖਿਲਾਫ NDPS Act ਤਹਿਤ ਵੱਖ ਵੱਖ ਸਮੇਂ ਵੱਖ ਵੱਖ ਮੁਕਦਮੇ ਦਰਜ ਰਜਿਸਟਰ ਕਰਕੇ ਉਹਨਾਂ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਪਿਛਲੇ ਦਿਨੀਂ ਨਸ਼ੇ ਦੇ ਸਮਗਰਲਰ ਨੂੰ ਗ੍ਰਿਫਤਾਰ ਕਰਨ ਉਪਰੰਤ ਉਹਨਾਂ ਪਾਸੇ ਡਗਿਆਈ ਆਈ ਨਾਲ ਪੁੱਛਗਿੱਛ ਕੀਤੀ ਗਈ ਸੀ ਅਤੇ ਉਹਨਾਂ ਮੁਕਦਮਿਆਂ ਵਿੱਚ ਜ਼ੁਰਮ 29 NDPS Act ਦਾ ਵਾਧਾ ਕਰਕੇ ਦੋਸ਼ੀ ਨਾਮਜਦ ਕਰ ਲਏ ਗਏ ਸਨ। ਇਹ ਦੋਸ਼ੀ ਉਸ ਸਮੇਂ ਤੋਂ ਆਪਣੇ ਘਰਾਂ ਤੋਂ ਅਗੇ-ਪਿਛੇ ਸ਼ਹਿਰ ਦੇ ਵੱਖ ਵੱਖ ਏਰੀਏ ਵਿੱਚ ਰਿਹ ਰਹੇ ਸਨ। ਜਿਹਨਾਂ ਨੂੰ ਅੱਜ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰ ਲਿਆ ਸੀ। ਇਹਨਾਂ ਦੋਸ਼ੀਆਂ ਪਾਸੋਂ ਅਧੁਨਿਕ ਢੰਗ ਤਰੀਕਿਆਂ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਜਿਹੜੇ ਸਾਧਨਾਂ ਰਾਹੀਂ ਇਹਨਾਂ ਨੇ ਇਹ ਨਸ਼ੀਲੇ ਪਦਾਰਥ ਖਰੀਦੋ ਫਰੋਕਤ ਕਰਕੇ ਸਮਲਿੰਗ ਕਰ ਰਹੇ ਹਨ ਨੂੰ ਵੀ ਮੁਕੱਦਮਾ ਵਿੱਚ ਵੀ ਨਾਮਜਦ ਕੀਤਾ ਜਾ ਰਿਹਾ ਹੈ। ਜਿਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਸਾਰੇ ਦੋਸ਼ੀ ਆਦੀ ਮੁਰਜਮ ਹਨ। ਜਿਹਨਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਸਾਰੇ ਨਸ਼ਾ ਸਮਗਲਿੰਗ ਦੇ ਮੁਕਦਮੇ ਦਰਜ ਹਨ। ਇਹਨਾਂ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਸ ਧੰਦੇ ਦੇ ਅੱਗੇ ਅਤੇ ਪਿੱਛੇ ਕਿੰਨਾ ਕਿੰਨਾ ਵਿਅਕਤੀਆਂ ਦਾ ਸਬੰਧ ਹੈ। ਮਾਨਯੋਗ ਐਸ.ਐਸ.ਪੀ ਸਾਹਿਬ ਵੱਲੋਂ ਜਿਲੇ ਅੰਦਰ ਗੈਰ ਕਾਨੂੰਨੀ ਅਨਸਰਾ ਕੱਲੇ ਕੀਤੇ ਜਾਣ ਵਾਲੇ ਅਪਰਾਧ ਸਮੱਗਲਿੰਗ ਦੇ ਗੋਰਖ ਧੰਦੇ ਨੂੰ ਨਕੇਲ ਪਾਉਣ ਲਈ ਹਰ ਤਰਾਂ ਦੇ ਢੁੱਕਵੇਂ ਅਤੇ ਅਧੁਨਿਕ ਢੰਗ ਤਰੀਕੇ ਵਰਤ ਕੇ ਇਹਨਾ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਸਮਾਜ ਨੂੰ ਇਹਨਾਂ ਨਸਾਂ ਵੇਚਣ ਵਾਲਿਆਂ ਤੋਂ ਛੁਟਕਾਰਾ ਪਾ ਕੇ ਜਿਲਾ ਹੁਸ਼ਿਆਰਪੁਰ ਨੂੰ ਕਰਾਇਮ ਫਰੀ ਬਣਾਇਆ ਜਾ ਸਕੇ। ਟਾਂਡਾ ਥਾਣਾ ਵੱਲੋਂ ਉਕਤ ਕਾਰਵਾਈ ਕਰਦਿਆਂ ਹੋਇਆਂ ਹੇਠ ਲਿਖਿਆ ਮੁੱਕਦਮਾ ਦਰਜ ਕਰਨ ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਰਾਮਦਗੀ ਕੀਤੀ ਹੈ ।ਇਸ ਮੁਕਦਮਾ ਵਿਚ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
1. ਰੂਪ ਲਾਲ ਉਰਫ ਰੂਪਾ ਪੁੱਤਰ ਭੋਲਾ ਰਾਮ ਵਾਸੀ ਸਾਸੀਆਂ ਮੁਹੱਲਾ, ਟਾਂਡਾ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ (ਪਹਿਲਾ ਦਰਜ ਮੁਕੱਦਮੇ 2 )
2. ਕ੍ਰਿਸ਼ਨਾ ਪਤਨੀ ਬਲੰਤ ਰਾਏ ਵਾਸੀ ਸਾਸੀਆਂ ਮੁੱਹਲਾ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ (ਪਹਿਲਾਂ ਦਰਜ ਮੁਕੱਦਮੇ 5)
3. ਜੋਤੀ ਪਤਨੀ ਰਾਜਨ ਕੁਮਾਰ ਵਾਸੀ ਅਹੀਆਪੁਰ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ (ਪਹਿਲਾਂ ਦਰਜ ਮੁਕੱਦਮੇ 2)
4. ਸੁਖਵੀਰ ਕੌਰ ਉਰਫ ਸੀਰ ਪਤਨੀ ਸੂਰਜ ਉਰਫ ਸੁੱਖੀ ਵਾਸੀ ਅਹੀਆਪੁਰ, ਥਾਣਾ ਟਾਂਡਾ, ਜਿਲਾ ਹੁਸ਼ਿਆਰਪੁਰ । (ਪਹਿਲਾਂ ਦਰਜ ਮੁਕਦਮੀ 4 )
5. ਕਾਜਲ ਪਤਨੀ ਵੀਰ ਵਾਸੀ ਕੋਟਲੀ, ਥਾਣਾ ਟਾਂਡਾ, ਜਿਲਾ ਹੁਸ਼ਿਆਰਪੁਰ (ਪਹਿਲਾਂ ਦਰਜ ਮੁਕੱਦਮੇ 9)
6. ਪ੍ਰਸ਼ੋਤਮ ਲਾਲ ਉਰਫ ਟਾਂਡਾ ਪੁੱਤਰ ਵੈਸ਼ਨੋ ਦਾਸ ਨੇੜੇ ਸਿਨੇਮਾ ਘਰ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ (ਪਹਿਲਾਂ ਦਰਜ ਮੁਕੱਦਮੇ 1)