ਅੰਮ੍ਰਿਤਸਰ ਦੇ ਬੀਓਪੀ ਰਨੀਆ ਦੇ ਖੇਤਰ ਵਿੱਚ ਡਰੋਨ ਡੇਗਿਆ

ਅੰਮ੍ਰਿਤਸਰ ਦੇ ਬੀਓਪੀ ਰਨੀਆ ਦੇ ਖੇਤਰ ਵਿੱਚ ਡਰੋਨ ਡੇਗਿਆ

ਅੰਮ੍ਰਿਤਸਰ ਦੇ ਬੀਓਪੀ ਰਨੀਆ ਦੇ ਖੇਤਰ ਵਿੱਚ ਡਰੋਨ ਡੇਗਿਆ 
ਬੀਐਸਐਫ ਜਵਾਨਾਂ ਨੇ 2 ਪੈਕੇਟ ਵੀ ਕੀਤੇ ਬਰਾਮਦ 

22 ਬਟਾਲੀਅਨ ਦੇ ਅਲਰਟ ਬੀਐਸਐਫ ਦੇ ਜਵਾਨਾਂ ਨੇ ਰਾਤ ਕਰੀਬ 9.15 ਵਜੇ ਸੈਕਟਰ ਅੰਮ੍ਰਿਤਸਰ ਦੇ ਬੀਓਪੀ ਰਨੀਆ ਦੇ ਖੇਤਰ ਵਿੱਚ ਇੱਕ ਆਕਟਾ-ਕਾਪਟਰ (8 ਪ੍ਰੋਪੇਲਰ) ਨੂੰ ਗੋਲੀ ਮਾਰ ਕੇ ਥੱਲੇ ਸੁੱਟ ਲਿਆ ਤੇ ਡਰੋਨ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਡਰੋਨ ਦਾ ਭਾਰ ਲਗਭਗ 12 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਬੀਐਸਐਫ ਦੀ ਗੋਲੀਬਾਰੀ ਕਾਰਨ ਡਰੋਨ ਦੇ 2 ਪ੍ਰੋਪੈਲਰ ਨੁਕਸਾਨੇ ਗਏ । ਇਸ ਸਰਹੱਦ 'ਤੇ ਪਿਛਲੇ ਦੋ ਦਿਨਾਂ 'ਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।
ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਸ਼ੁੱਕਰਵਾਰ ਨੂੰ ਬੀਐਸਐਫ ਨੇ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਭੈਣੀ ਗਿੱਲ ਨੇੜੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਵਾਲੇ ਇੱਕ ਡਰੋਨ ਨੂੰ ਡੇਗ ਦਿੱਤਾ ਸੀ।
ਇਹ ਘਟਨਾ ਸਵੇਰੇ 4.30 ਵਜੇ ਦੇ ਕਰੀਬ ਵਾਪਰੀ ਅਤੇ ਇਹ ਘਟਨਾ ਰਾਤ 9.15 ਵਜੇ ਦੇ ਕਰੀਬ ਵਾਪਰੀ। ਇੱਕ ਖੇਪ ਵੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ 2 ਪੈਕੇਟ ਦਸੇ ਜਾ ਰਹੇ ਨੇ ਜਿਨ੍ਹਾਂ ਦਾ ਕੁੱਲ ਭਾਰ 2 ਕਿੱਲੋ ਦੱਸਿਆ ਜਾ ਰਿਹਾ ਤੇ ਸ਼ੱਕ ਜਤਾਇਆ ਜਾ ਰਿਹਾ ਕੇ ਇਹ ਡਰੱਗਜ਼ ਹੋ ਸਕਦੇ ਨੇ ਅਤੇ  ਇਸ ਦੇ ਵੇਰਵੇ ਜਲਦੀ ਬੀਐਸਐਫ ਵਲੋਂ ਆ ਜਾਣਗੇ। ਸਾਡੇ ਪੜੋਸੀ ਦੇਸ਼ ਪਾਕਿਸਤਾਨ ਦੇ ਮਾੜੇ ਮਨਸੂਬਿਆਂ ਦੀ ਇੱਕ ਵਾਰ ਫੇਰ ਪੋਲ ਖੁਲੀ ਹੈ ਤੇ 22 ਬਟਾਲੀਅਨ ਦੇ  ਬੀਐਸਐਫ ਦੇ ਜਵਾਨਾਂ ਨੇ ਬਹਾਦਰੀ ਤੇ ਫੁਰਤੀ ਦਿਖਾਂਦੇ ਹੋਏ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਚਕਨਾਚੂਰ ਕੀਤਾ ਹੈ। ਜਿਕਰਯੋਗ ਹੈ ਕਿ ਪਿਛਲੇ 10 ਮਹੀਨਿਆਂ ਚ ਡਰੋਨ ਰਾਹੀਂ ਘੁਸਪੈਠ ਦੇ ਮਾਮਲੇ ਬਹੁਤ ਜਿਆਦਾ ਵੱਧ ਗਏ ਹਨ।