ਡੇਰਾ ਬਾਬਾ ਨਾਨਕ ਦੇ DSP ਵਲੋਂ ਪੁਲਿਸ ਤੇ ਸਥਾਨਕ ਨੌਜਵਾਨਾਂ ਚ ਵਾਲੀਵਾਲ ਮੈਚ ਕਰਵਾਇਆ ਗਿਆ

ਡੇਰਾ ਬਾਬਾ ਨਾਨਕ ਦੇ DSP ਮਨਿੰਦਰ ਪਾਲ ਸਿੰਘ ਵਲੋਂ ਪੁਲਿਸ ਤੇ ਸਥਾਨਕ ਨੌਜਵਾਨਾਂ ਚ ਵਾਲੀਵਾਲ ਮੈਚ

mart daar

ਪੰਜਾਬ ਸਰਕਾਰ ਤੇ ਐਸਐਸਪੀ ਅਸ਼ਵਨੀ ਗੋਟਆਲ ਬਟਾਲਾ  ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਨਸ਼ੇ ਨੂੰ ਪੰਜਾਬ ਚੋਂ ਜੜੋਂ ਖਤਮ ਕਰਨ ਲਈ ਵਿਸ਼ੇਸ਼ ਉਪਰਾਲਿਆਂ ਅਧੀਨ ਇੱਕ ਹੋਰ ਉਪਰਾਲਾ ਪੁਲਿਸ ਤੇ ਆਮ ਲੋਗਾਂ ਚ ਭਾਈਚਾਰਾ ਬਣਾਉਣ ਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਡੇਰਾ ਬਾਬਾ ਨਾਨਕ ਦੇ DSP ਮਨਿੰਦਰ ਪਾਲ ਸਿੰਘ ਵਲੋਂ ਪੁਲਿਸ ਤੇ ਸਥਾਨਕ ਨੌਜਵਾਨਾਂ ਚ ਵਾਲੀਵਾਲ ਮੈਚ ਕਰਵਾਇਆ ਗਿਆ। ਇਸ ਫਰੈਂਡਲੀ ਮੈਚ ਵਿੱਚ ਨੌਜਵਾਨਾਂ ਨੇ ਕਾਫੀ ਦਿਲਚਸਪੀ ਦਿਖਾਈ। ਜਿਕਰਯੋਗ ਹੈ ਕਿ ਬੀਤੇ ਕਲ੍ਹ ਦੀ ਮੀਟਿੰਗ ਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਬਾਰੇ ਦੱਸਿਆ ਗਿਆ ਸੀ ਤੇ ਅੱਜ DSP ਡੇਰਾ ਬਾਬਾ ਨਾਨਕ ਨੇ ਨੌਜਵਾਨਾਂ ਨਾਲ ਖੁਦ ਖੇਡ ਕੇ ਆਪਣੇ ਇਲਾਕੇ ਨੂੰ ਸੁਧਾਰਣ ਤੇ ਨਸ਼ੇ ਨੂੰ ਇਸ ਇਲਾਕੇ ਚੋਂ ਖਤਮ ਕਰਨ ਲਈ ਆਪਣੇ ਪੱਕੇ ਇਰਾਦੇ ਨੂੰ ਦਰਸਾਉਂਦੇ ਹੋਏ ਨੌਜਵਾਨਾਂ ਨੂੰ ਖੇਡ ਤੇ ਪੜਾਈ ਪ੍ਰਤੀ ਪ੍ਰੇਰਿਤ ਕੀਤਾ। ਉਨ੍ਹਾਂ ਸੀ ਪਾਈਟ ਦੇ ਬੱਚਿਆਂ ਨਾਲ ਵੀ ਮੁਲਾਕਾਤ ਕਰਦੇ ਹੋਏ ਕਿਹਾ ਕੇ ਨਸ਼ਿਆਂ ਤੋਂ ਦੂਰ ਰਿਹਾ ਜਾ ਸਕਦਾ ਹੈ ਤੇ ਅਣਥੱਕ ਮੇਹਨਤ ਦੇ ਸਹਾਰੇ ਆਪਣੇ ਮਿਥੇ ਟੀਚੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।