ਡਿਜੀਟਲ ਤਕਨੀਕ ਰਾਹੀਂ ਭੀਖ - PhonePe ਤੇ Google Pay 'ਤੇ ਮੰਗ ਰਿਹਾ ਭੀਖ

ਛਿੰਦਵਾੜਾ ( Chhindwara ) ਦੇ ਹੇਮੰਤ ਸੂਰਿਆਵੰਸ਼ੀ ਹੁਣ ਡਿਜੀਟਲ ( Digital ) ਤਕਨੀਕ ਰਾਹੀਂ ਭੀਖ ਮੰਗ ਰਹੇ ਹਨ, ਜਿਸ ਕਾਰਨ ਉਹ ਚਰਚਾ 'ਚ ਹਨ। ਭਿਖਾਰੀ ( Beggar ) ਹੇਮੰਤ ਸੂਰਿਆਵੰਸ਼ੀ ਬਾਰਕੋਡ ਸਕੈਨ ( Barcode-Scan ) ਰਾਹੀਂ ਡਿਜੀਟਲ ਮੋਡ 'ਚ ਭੀਖ ਮੰਗਦੇ ਹਨ।

ਡਿਜੀਟਲ ਤਕਨੀਕ ਰਾਹੀਂ ਭੀਖ - PhonePe ਤੇ Google Pay 'ਤੇ ਮੰਗ ਰਿਹਾ ਭੀਖ
Chhindwara , Digital , Beggar , Barcode-Scan, PhonePe, Google Pay

ਚਿਲਰ ਦੀ ਸਮੱਸਿਆ ਕਾਰਨ ਕਈ ਵਾਰ ਲੋਕ ਭਿਖਾਰੀਆਂ ਨੂੰ ਝਿੜਕਦੇ ਹਨ, ਪਰ ਛਿੰਦਵਾੜਾ ਦੇ ਇਕ ਭਿਖਾਰੀ ਨੇ ਇਸ

ਸਮੱਸਿਆ ਨੂੰ ਦੂਰ ਕਰ ਦਿੱਤਾ ਹੈ। ਛਿੰਦਵਾੜਾ ਦੇ ਹੇਮੰਤ ਸੂਰਿਆਵੰਸ਼ੀ ਹੁਣ ਡਿਜੀਟਲ ਤਕਨੀਕ ਰਾਹੀਂ ਭੀਖ ਮੰਗ ਰਹੇ ਹਨ, ਜਿਸ ਕਾਰਨ ਉਹ ਚਰਚਾ 'ਚ ਹਨ। ਭਿਖਾਰੀ ਹੇਮੰਤ ਸੂਰਿਆਵੰਸ਼ੀ ਬਾਰਕੋਡ ਸਕੈਨ ਰਾਹੀਂ ਡਿਜੀਟਲ ਮੋਡ 'ਚ ਭੀਖ ਮੰਗਦੇ ਹਨ। PhonePe ਤੇ Google Pay 'ਤੇ ਮੰਗ ਰਿਹਾ ਭੀਖ | ਭਿਖਾਰੀ ਹੇਮੰਤ ਦਾ ਕਹਿਣਾ ਹੈ ਕਿ ਜਦੋਂ ਉਹ ਜ਼ਿਆਦਾਤਰ ਲੋਕਾਂ ਤੋਂ ਭੀਖ ਮੰਗਦਾ ਸੀ ਤਾਂ ਕਈ ਲੋਕ ਪੈਸੇ ਖੁੱਲ੍ਹੇ ਨਾ ਹੋਣ ਦਾ ਬਹਾਨਾ ਲਗਾਂਦੇ ਸਨ । ਉਸ ਨੇ ਹੁਣ ਡਿਜੀਟਲ ਤਕਨੀਕ ਦਾ ਸਹਾਰਾ ਲੈ ਕੇ ਬਾਰਕੋਡ ਰਾਹੀਂ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਹੈ। ਚਿੱਲਰ ਨਾ ਹੋਣ ਦੀ ਗੱਲ ਕਰਨ ਵਾਲਿਆਂ ਤੋਂ ਉਹ ਬਾਰਕੋਡ ਰਾਹੀਂ ਭੀਖ ਮੰਗਦਾ ਹੈ। ਉਹ ਕਹਿੰਦਾ ਬਾਬੂਜੀ, ਚਿੱਲੜ ਨਹੀਂ ਤਾਂ ਫੋਨ ਪੇ ਜਾਂ ਗੂਗਲ ਪੇ 'ਤੇ ਭੀਖ ਦੇ ਦਿਓ ।

ਇਸੇ ਤਰਾਂ ਰਾਜੂ ਜੋ ਕੇ ਬੀਤਿਆ ਰੇਲਵੇ ਸਟੇਸ਼ਨ ਤੇ ਡਿਜਿਟਲ ਤਰੀਕੇ ਨਾਲ ਭੀਖ ਮੰਗਦਾ ਹੈ | ਉਸ ਨੂੰ ਵੀ ਡਿਜਿਟਲ ਤਰੀਕੇ ਨਾਲ ਭੀਖ ਮੰਗਣੀ ਆਸਾਨ ਲੱਗਦੀ ਹੈ | 

ਭਿਖਾਰੀਆਂ ਦਾ ਕਹਿਣਾ ਹੈ ਕਿ ਡਿਜੀਟਲ ਟੈਕਨਾਲੋਜੀ ਕਾਰਨ ਲੋਕ ਆਸਾਨੀ ਨਾਲ ਬਾਰਕੋਡ ਸਕੈਨ ਕਰ ਕੇ ਭੀਖ ਦੇ ਦਿੰਦੇ ਹਨ।