ਬਟਾਲਾ ਦੇ ਗਾਂਧੀ ਚੌਕ ਵਿੱਚ ਨਿਹੰਗ ਸਿੰਘ ਦੇ ਮੋਟਰਸਾਈਕਲ ਦੇ ਚਲਾਨ ਨੂੰ ਲੈਕੇ
ਬਟਾਲਾ ਪੁਲਿਸ ਅਤੇ ਨਿਹੰਗ ਸਿੰਘ ਆਹਮੋ ਸਾਹਮਣੇ, ਆਮ ਜਨਤਾ ਹੋਈ ਪ੍ਰੇਸ਼ਾਨ
ਮਾਮਲਾ ਬਟਾਲਾ ਤੋਂ ਦੇਰ ਰਾਤ ਉਸ ਵੇਲੇ ਸਾਹਮਣੇ ਆਇਆ ਜਦੋ ਬਟਾਲਾ ਟਰੈਫਿਕ ਪੁਲਿਸ ਵਲੋਂ ਮਿਸ਼ਨ ਬਲੁ ਸਟਾਰ ਤਹਿਤ ਬਟਾਲਾ ਵਿੱਚ ਵਾਹਨਾਂ ਨੂੰ ਰੋਕ ਦੇ ਉਸਦੇ ਕਾਗਜ਼ਾਤ ਚੈੱਕ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਸੀ ਤਦੇ ਹੀ ਨਿਹੰਗ ਸਿੰਘਾਂ ਦੇ ਮੋਟਰਸਾਈਕਲ ਨੂੰ ਰੋਕ ਕੇ ਉਸਦੇ ਕਾਗਜ਼ਾਤ ਚੈੱਕ ਕੀਤੇ ਗਏ ਤਾਂ ਮੌਕੇ ਉੱਤੇ ਡਰਾਈਵਿੰਗ ਲਾਇਸੈਂਸ ਨਾ ਮਿਲਣ ਤੇ ਉਹਨਾ ਦਾ ਚਲਾਨ ਕੱਟਿਆ ਗਿਆ ਜਿਸ ਤੋਂ ਬਾਅਦ ਬਟਾਲਾ ਦੇ ਗਾਂਧੀ ਚੌਕ ਵਿੱਖੇ ਨਿਹੰਗ ਸਿੰਘ ਵਲੋਂ ਜਾਮ ਲਾਕੇ ਧਰਨੇ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਪੁਹੰਚ ਕੇ ਨਿਹੰਗਾਂ ਨੂੰ ਸਮਝਿਆ ਅਤੇ ਧਰਨੇ ਨੂੰ ਖ਼ਤਮ ਕਰਵਾਇਆ। ਪਰ ਲੰਬੇ ਸਮੇਂ ਤਕ ਚਲੇ ਇਸ ਵਿਵਾਦ ਵਿਚ ਬੇਕਸੂਰ ਜਨਤਾ ਨੂੰ ਸਮਝ ਨਹੀਂ ਆ ਰਿਹਾ ਕਿ ਉਸ ਨੂੰ ਏਨੇ ਘੰਟੇ ਪ੍ਰੇਸ਼ਾਨ ਕਿਓਂ ਹੋਣਾ ਪਿਆ।
ਨਿਹੰਗ ਸਿੰਘ ਸ਼ੇਰ ਸਿੰਘ ਅਤੇ ਉਹਨਾਂ ਦੇ ਸਾਥੀ ਭਾਨ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ ਜਿਸਦੇ ਚਲਦੇ ਪੁਲਿਸ ਨੇ ਉਹਨਾਂ ਦਾ ਚਲਾਨ ਕੱਟ ਦਿੱਤਾ ਬਾਰ ਬਾਰ ਪੁਲਿਸ ਨੂੰ ਬੇਨਤੀ ਕਰਨ ਦੇ ਬਾਅਦ ਵੀ ਪੁਲਿਸ ਨੇ ਚਲਾਨ ਕੱਟ ਦਿੱਤਾ ਜਿਸਦੇ ਰੋਸ਼ ਵਜੋਂ ਸਾਡੇ ਵਲੋਂ ਬਟਾਲਾ ਦੇ ਗਾਂਧੀ ਚੌਕ ਵਿੱਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ , ਓਹਨਾ ਦਾ ਕਹਿਣਾ ਸੀ ਕਿ ਇਸੇ ਮੋਟਰਸਾਈਕਲ ਨੂੰ ਕੁਝ ਸਮਾਂ ਪਹਿਲਾਂ ਹੀ ਬਟਾਲਾ ਦੀ ਸਿਵਲ ਲਾਇਨ ਥਾਣਾ ਦੀ ਪੁਲਿਸ ਕੋਲੋ ਛੁਡਵਾ ਕੇ ਲਿਆ ਹਾਂ ਅਤੇ ਥਾਣੇ ਤੋਂ ਕੁਝ ਹੀ ਫੁੱਟ ਦੀ ਦੂਰੀ ਤੇ ਪੁਲਿਸ ਨੇ ਦੁਬਾਰਾ ਚਲਾਨ ਕੱਟ ਦਿੱਤਾ।
ਓਥੇ ਹੀ ਟਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਓਂਕਾਰ ਸਿੰਘ ਜਿਹਨਾਂ ਵਲੋਂ ਚਲਾਨ ਕਟਿਆ ਗਿਆ ਸੀ ਓਹਨਾ ਦਾ ਕਹਿਣਾ ਸੀ ਕਿ ਇਹਨਾਂ ਨਿਹੰਗ ਸਿੰਘਾਂ ਦਾ ਮੋਟਰਸਾਈਕਲ ਰੋਕ ਕੇ ਕਾਗਜ਼ਾਤ ਮੰਗੇ ਮੌਕੇ ਤੇ ਡਰਾਈਵਿੰਗ ਲਾਇਸੈਂਸ ਨਹੀਂ ਮਿਲਿਆ ਉਹਨਾਂ ਨੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਦੇ ਹੋਏ ਇਹਨਾਂ ਦਾ ਚਲਾਨ ਕੀਤਾ।
ਹੁਣ ਫੈਸਲਾ ਦਰਸ਼ਕਾਂ ਤੇ ਛੱਡਦੇ ਹਾਂ ਕਿ ਭਾਰਤ ਵਿੱਚ ਕਾਨੂੰਨ ਸਭ ਲਈ ਇਕ ਹੀ ਹੋਣਾ ਚਾਹੀਦਾ ਹੈ ਜਾਂ ਫਿਰ ਨਹੀਂ ਤੇ ਬੇਕਸੂਰ ਜਨਤਾ ਦੀ ਪ੍ਰੇਸ਼ਾਨੀ ਦਾ ਸਬੱਬ ਕਿ ਸੀ।
ਤੁਸੀਂ ਦੇਖ ਰਹੇ ਹੋ ਕਰਮਜੀਤ ਜਮਬਾ ਨਾਲ ਅਨੀਤਾ ਬੇਦੀ ਦੀ ਆਲ 2 ਨਿਊਜ਼ ਲਈ ਵਿਸ਼ੇਸ਼ ਰਿਪੋਰਟ।