ਟਾਂਡਾ ਪੁਲਿਸ ਵੱਲੋ 505 ਗ੍ਰਾਮ ਨਸੀਲੇ ਪਦਾਰਥ ਸਮੇਤ ਇੱਕ ਬਦਮਾਸ਼ ਕੀਤਾ ਗ੍ਰਿਫਤਾਰ
ਟਾਂਡਾ ਪੁਲਿਸ ਵੱਲੋ 505 ਗ੍ਰਾਮ ਨਸੀਲੇ ਪਦਾਰਥ ਸਮੇਤ ਇੱਕ ਬਦਮਾਸ਼ ਕੀਤਾ ਗ੍ਰਿਫਤਾਰ

ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਸਰਬਜੀਤ ਸਿੰਘ ਬਾਹੀਆਂ ਐਸ.ਪੀ. ਇਨਵੈਸਟੀਗੇਸ਼ਨ, ਸ੍ਰੀਮਤੀ ਨਵਨੀਤ ਕੌਰ ਐਸ.ਪੀ. ਉਪਰੇਸ਼ਨ ਅਤੇ ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਟਾਡਾ ਦੀ ਅਗਵਾਹੀ ਵਿਚ ਥਾਣਾ
ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਨਸ਼ਾ ਸਪਲਾਈ ਕਰਨ ਵਾਲੇ ਮਾੜੇ ਅੰਨਸਰ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਕੱਲ ਏ.ਐਸ.ਆਈ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਦੇ ਸਬੰਧ ਵਿਚ ਨੇੜੇ ਪੁਲ ਪੁਖਤਾ ਮੇਨ ਜੀ ਟੀ ਰੋਡ ਤੇ ਇੱਕ ਪੈਦਲ ਆਉਦੇ ਨੌਜਵਾਨ ਨੂੰ ਕਾਬੂ ਕੀਤਾ ਜਿਸ ਪਾਸੋਂ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ। ਇਸ ਸਬੰਧੀ ਕੋਈ ਵੀ ਲਾਇਸੰਸ ਜਾਂ ਪਰਮਿੰਟ ਮੌਜੂਦ ਨਹੀ ਸੀ ਜਿਸ ਤੇ ਤੁਰੰਤ ਮੁਕੱਦਮਾ ਦਰਜ ਰਜਿਸਟਰ ਕਰਕੇ ਲੜੀਦੀ ਕਾਰਵਾਈ ਅਮਲ ਵਿਚ ਲਿਆਦੀ ਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਕਿ ਇਹ ਨਸ਼ੀਲਾ ਪਦਾਰਥ ਕਿਥੋ ਲੈ ਕੇ ਆਇਆ । ਤੁਸੀਂ ਦੇਖ ਰਹੇ ਹੋ ਅੱਡਾ ਸਰਾਂ ਤੋਂ ਜਸਵੀਰ ਕਾਜਲ ਦੀ ਰਿਪੋਰਟ