ਪਠਾਨਕੋਟ ਦੇ ਖਾਨਪੁਰ ਚੌਕ ਵਿੱਚ ਨਿਰਮਾਣ ਕਾਰਜ ਦਾ ਸਿਹਰਾ ਲੈਣ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ

ਪਠਾਨਕੋਟ ਦੇ ਖਾਨਪੁਰ ਚੌਕ ਵਿੱਚ ਨਿਰਮਾਣ ਕਾਰਜ ਦਾ ਸਿਹਰਾ ਲੈਣ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ

ਪਠਾਨਕੋਟ ਦੇ ਖਾਨਪੁਰ ਚੌਕ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਲਿੰਕ ਸੜਕ ਦੇ ਨਿਰਮਾਣ ਕਾਰਜ ਦਾ ਸਿਹਰਾ ਲੈਣ ਲਈ ਕਾਂਗਰਸ ਦੇ ਸਥਾਨਕ ਕੌਂਸਲਰ ਦੇ ਪਤੀ ਜਤਿਨ ਵਾਲੀਆ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਆਹਮੋ-ਸਾਹਮਣੇ ਹੋ ਗਏ। ਜਿਸ ਕਾਰਨ ਸਥਿਤੀ ਟਕਰਾਅ ਵਾਲੀ ਬਣ ਗਈ ਅਤੇ ਸਥਿਤੀ ਹੱਥੋ-ਹੱਥ ਲੜਾਈ ਤੱਕ ਪਹੁੰਚ ਗਈ। ਵਾਰਡ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਕਾਫੀ ਵੱਡਾ ਹੰਗਾਮਾ ਹੋ ਗਿਆ। ਦੋਵਾਂ ਧਿਰਾਂ ਵਿਚ ਟਕਰਾਅ ਦੀ ਖਬਰ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ ਇੱਕ ਅਤੇ ਦੋ ਦੇ ਇੰਚਾਰਜ ਪੁਲਿਸ ਫੋਰਸ ਅਤੇ ਪੀ.ਸੀ.ਆਰ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲਾ ਸ਼ਾਂਤ ਕਰਵਾਇਆ ਗਿਆ ।
 ਰਿਪੋਰਟਰ  ਬੰਟੀ ਸੰਗੋਤ੍ਰਾ ਬਟਾਲਾ