ਬਾਬਾ ਸਾਹਿਬ ਜੀ ਦੇ ਜਨਮਦਿਨ ਨੂੰ ਸਮਰਪਤ ਖੂਨਦਾਨ ਕੈਂਪ 21 ਨੂੰ ਲਗਾਇਆ ਜਾਵੇਗਾ : ਪ੍ਰਧਾਨ ਹਰਪਾਲ ਸਿੰਘ ਭੱਟੀ
ਕੈਂਪ ਦੌਰਾਨ ਇਲਾਕੇ ਦੀਆਂ ਸੋਸਾਇਟੀਆਂ ਪਾਉਣਗੀਆਂ ਵਿਸ਼ੇਸ਼ ਯੋਗਦਾਨ

ਗੜ੍ਹਦੀਵਾਲਾ 17 ਅਪ੍ਰੈਲ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133ਵੇ ਜਨਮ ਦਿਨ ਨੂੰ ਸਮਰਪਿਤ 21ਵੇਂ ਸਾਲਾਨਾ ਸਮਾਰੋਹ ਦੌਰਾਨ ਟਰੱਕ ਯੂਨੀਅਨ ਨਜ਼ਦੀਕ ਗੁਰਸਹਿਜ ਈਵੈਂਟ ਪਲਾਨਰ ਦਫਤਰ ਗੜ੍ਹਦੀਵਾਲਾ ਵਿਖੇ 21 ਅਪ੍ਰੈਲ ਨੂੰ ਭਾਈ ਘਨ੍ਹਈਆ ਬਲੱਡ ਬੈਂਕ ਹੁਸ਼ਿਆਰਪੁਰ ਦੀ ਟੀਮ ਦੇ ਸਹਿਯੋਗ ਨਾਲ ਪਹਿਲਾ ਮਹਾਨ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਖੂਨਦਾਨ ਕੈਂਪ ਸਵੇਰੇ 10 ਵਜੇ ਤੋਂ 2 ਵਜੇ ਤੱਕ ਚਲੇਗਾ । ਉਨ੍ਹਾਂ ਕਿਹਾ ਖੂਨਦਾਨ ਇੱਕ ਮਹਾਨਦਾਨ ਹੈ ਇਸ ਵਿੱਚ ਸਾਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਸ ਕੈਂਪ ਨੂੰ ਲਗਾਉਣ ਵਿੱਚ ਇਲਾਕਾ ਨਿਵਾਸੀਆਂ, ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ, ਭਾਈ ਘਨ੍ਹਈਆ ਜੀ ਸੇਵਾ ਸਿਮਰਨ ਐਂਡ ਵੈਲਫੇਅਰ ਸੋਸਾਇਟੀ ਡੱਫਰ, ਮਨਹੋਤਾ ਬਲੱਡ ਸੇਵਾ ਸੋਸਾਇਟੀ, ਟੀਮ ਚੰਗੇ ਕਰਮ ਪਿੰਡ ਪੰਨਵਾਂ,ਗੁਰੂ ਨਾਨਕ ਪਾਤਿਸ਼ਾਹ ਸੇਵਾ ਸੋਸਾਇਟੀ ਗੜ੍ਹਦੀਵਾਲਾ,ਮਾਨਵਤਾ ਸੇਵਾ ਸੋਸਾਇਟੀ ਟਾਂਡਾ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ, ਮੀਤ ਪ੍ਰਧਾਨ ਲੈਕ. ਦਲਜੀਤ ਸਿੰਘ,ਸੂਬੇਦਾਰ ਬਚਨ ਸਿੰਘ ਕੁੱਲੀਆਂ, ਡਾ. ਬਲਜੀਤ ਸਿੰਘ,ਡਾ. ਮੁਹਿੰਦਰ ਕੁਮਾਰ ਮਲਹੋਤਰਾ,ਡਾ.ਹਰਦਿੰਦਰ ਦੀਪਕ, ਕੁਲਦੀਪ ਸਿੰਘ ਮਿੰਟੂ,ਗੁਰਜੀਤ ਸਿੰਘ ਸੌਰਵ,ਕੈਪ. ਕਸ਼ਮੀਰ ਸਿੰਘ,ਮੋਹਨ ਸਿੰਘ ਧੁੱਗਾ,ਮਲਕੀਤ ਸਿੰਘ ਬਾਹਗਾ,ਸਤਵਿੰਦਰ ਸਿੰਘ,ਬਹਾਦਰ ਜਗਦੀਸ਼ ਸਿੰਘ,ਜਸਪਾਲ ਸਿੰਘ ਬੇਰਸ਼ਾ, ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।