ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੂਰਬ ਮਨਾਇਆ ਗਿਆ
ਗੁਰਦੁਆਰਾ ਸਿੰਘ ਸਭਾ ਦਸ਼ਮੇਸ਼ ਗਾਰਡਨ ਪਠਾਨਕੋਟ
ਇਸ ਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਦਸ਼ਮੇਸ਼ ਗਾਰਡਨ ਕਲੋਨੀ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਗੁਰਦੁਆਰਾ ਸਿੰਘ ਸਾਹਿਬ ਟਾਹਲੀ, ਕਾਲੀ ਮਾਤਾ ਮੰਦਰ ਚੌਂਕ, ਡਾਕਖਾਨਾ ਚੌਂਕ, ਗਾਂਧੀ ਚੌਂਕ, ਵਾਲਮੀਕੀ ਚੌਂਕ, ਅਤੇ ਰੇਲਵੇ ਰੋਡ ਤੋਂ ਹੁੰਦਾ ਹੋਇਆ ਇੰਦਰਾ ਕਲੋਨੀ ਗੁਰਦੁਆਰਾ ਸਿੰਘ ਸਾਹਿਬ ਸਭਾ ਸਰਾਈ ਮਹੱਲਾ ਵਿਖੇ ਸਮਾਪਤ ਹੋਇਆ। ਅਕਾਲੀ ਦਲ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਮਿੰਟੂ, ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ, ਸੇਵਾ ਸਿੰਘ, ਹਰਜਿੰਦਰ ਸਿੰਘ ਖਾਲਸਾ, ਸਰਦਾਰ ਗੁਰਦੀਪ ਸਿੰਘ, ਭਗਵੰਤ ਸਿੰਘ ਪ੍ਰਧਾਨ, ਜਸਵੰਤ ਸਿੰਘ, ਗੁਰਦੀਪ ਸਿੰਘ ਮੁੱਖ ਪ੍ਰਬੰਧਕ ਸਰਬੱਤ ਖਾਲਸਾ, ਗੁਰਸ਼ਰਨ ਸਿੰਘ ,ਹਰਨਾਮ ਸਿੰਘ ਆਦਿ ਮੁੱਖ ਤੋਰ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਚ ਨਤਮਸਤਕ ਹੋਏ। ਸਿੰਘ ਸਭਾ ਮਾਡਲ ਟਾਊਨ, ਗੁਰਦੁਆਰਾ ਦਮਦਮਾ ਸਾਹਿਬ, ਸਰਬੱਤ ਖਾਲਸਾ ਦੀ ਸੰਗਤ ਨੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ।
ਗਤਕਾ ਪਾਰਟੀ ਦੇ ਜਥੇਦਾਰ ਗੁਰਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਗਤਕੇ ਦੇ ਜੌਹਰ ਦਿਖਾਏ। ਕੀਰਤਨੀ ਜਥੇ ਨੇ ਰਸਭਿਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਹੁਮ ਹੁਮਾ ਕੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ
ਤੁਸੀਂ ਦੇਖ ਰਹੇ ਹੋ ਪਠਾਨਕੋਟ ਤੋਂ ਹਰਸ਼ਦੀਪ ਦੀ ਇਹ ਵਿਸ਼ੇਸ਼ ਰਿਪੋਰਟ