ਕਿਸਾਨਾਂ ਨੇ ਸਾਂਭ ਕੇ ਰੱਖੇ ਨੇ ਕਿਸਾਨਾਂ ਤੇ ਚਲਾਏ ਗੋਲੇ, ਕਿਸਾਨ ਗੋਲਿਆਂ ਦਾ ਜਵਾਬ ਵਿਰੋਧ ਨਾਲ ਦੇਣਗੇ
ਅੰਮ੍ਰਿਤਸਰ ਦੇ ਵਿੱਚ ਲੱਗੇ ਬੀਜੇਪੀ ਬਾਈਕਾਟ ਦੇ ਬੋਰਡ
ਬੀਜੇਪੀ ਆਗੂ ਤਰਨਜੀਤ ਸਿੰਘ ਸੰਧੂ ਦਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਵਿਰੋਧ
ਅੰਮ੍ਰਿਤਸਰ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋ ਅੱਜ ਪਿੰਡ ਸੁਲਤਾਨਵਿੰਡ ਬੀਜੇਪੀ ਦੇ ਬਾਈਕਾਟ ਦੇ ਬੋਰਡ ਲਗਾਏ ਗਏ। ਉਹਨਾਂ ਕਿਹਾ ਕਿ ਪੂਰਾ ਸੁਲਤਾਨਵਿੰਡ ਪਿੰਡ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਕਰਦਾ ਹੈ। ਇਸ ਮੌਕੇ ਕਿਸਾਨ ਆਗੂ ਗੁਰਭੇਜ ਸਿੰਘ ਸੋਨੂ ਮਾਹਲ ਨੇ ਕਿਹਾ ਕਿ ਅਸੀ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਆਗਾਹ ਕੀਤਾ ਸੀ ਕਿ ਅਸੀਂ ਭਾਜਪਾ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦਵਾਂਗੇ। ਉਨ੍ਹਾ ਕਿਹਾ ਕਿ ਪਿੱਛਲੇ ਦਿਨੀ ਵੀ ਭਾਜਪਾ ਵੱਲੋਂ ਸੁਲਤਾਨਵਿੰਡ ਪਿੰਡ ਵਿੱਚ ਇੱਕ ਆਪਣਾ ਪ੍ਰੋਗਰਾਮ ਰੱਖਿਆ ਸੀ ਇਸਦੇ ਤਹਿਤ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਹਨਾਂ ਨੂੰ ਅੱਗੇ ਲਾ ਕੇ ਭਜਾਇਆ। ਅੱਜ ਸਾਡੇ ਵੱਲੋਂ ਭਾਜਪਾ ਦੇ ਬਾਈਕਾਟ ਦੇ ਬੋਰਡ ਲਗਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਲਖੀਮਪੁਰ ਖਿਰਿ ਦੇ ਦੋਸ਼ੀਆਂ ਨੂੰ ਕੇਂਦਰ ਸਰਕਾਰ ਵੱਲੋਂ ਫਿਰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ, ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ, ਲਗਾਤਾਰ ਕਿਸਾਨਾਂ ਤੇ ਤਸ਼ੱਦਦ ਢਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਸ਼ਾਂਤਮਈ ਢੰਗ ਨਾਲ ਮਨਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ। ਪਰ ਕੇਂਦਰ ਸਰਕਾਰ ਵੱਲੋਂ ਸਾਡੇ ਕਿਸਾਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਜਿਸ ਦੇ ਵਿਰੋਧ ਦੇ ਵਿੱਚ ਅਸੀਂ ਕੇਂਦਰ ਦੀ ਭਾਜਪਾ ਸਰਕਾਰ ਦਾ ਬਾਈਕਾਟ ਕਰਦੇ ਹਾਂ ਤੇ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਇਹਨਾਂ ਦੇ ਉਮੀਦਵਾਰਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਜਾਣ ਦਵਾਂਗੇ ਤੇ ਇਨ੍ਹਾਂ ਦਾ ਪੂਰਾ ਬਾਈਕਾਟ ਕਰਾਂਗੇ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਲੈਂਦੀ।