ਪੰਜ ਦੋਸ਼ੀਆ ਨੂੰ 24 ਘੰਟਿਆ ਦੇ ਅੰਦਰ ਕੀਤਾ ਗ੍ਰਿਫਤਾਰ

ਪੰਜ ਦੋਸ਼ੀਆ ਨੂੰ 24 ਘੰਟਿਆ ਦੇ ਅੰਦਰ ਕੀਤਾ ਗ੍ਰਿਫਤਾਰ ਥਾਣਾ ਕੰਬੋਅ ਵੱਲੋਂ ਲੜਕਾ ਅਗਵਾ ਕਰਨ ਦਾ ਮਾਮਲਾ ਹੱਲ

ਪੰਜ ਦੋਸ਼ੀਆ ਨੂੰ 24 ਘੰਟਿਆ ਦੇ ਅੰਦਰ ਕੀਤਾ ਗ੍ਰਿਫਤਾਰ
police station Comboh, Satinder Singh IPS, Amritsar Rural Police,
mart daar

ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ( ਦਿਹਾਤੀ ) ਜੀ ਵੱਲੋਂ ਸਾਰੇ ਉੱਚ ਅਫਸਰਾ ਅਤੇ ਮੁੱਖ ਅਫਸਰਾ ਨੂੰ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾ ਜਾਰੀ ਕੀਤੀਆ ਹਨ।
ਜੋ ਸ਼ੁਸ਼ੀਲ ਕੁਮਾਰ ਪੁੱਤਰ ਹਰਕ੍ਰਿਸ਼ਨ ਲਾਲ ਵਾਸੀ ਪਿੰਡ ਫਤਿਹਗੜ ਸ਼ੁਕਰਚਕ ਥਾਣਾ ਕੰਬੋਅ ਜਿਲ੍ਹਾ ਅੰਮ੍ਰਿਤਸਰ ਨੇ ਥਾਣਾ ਕੰਬੇਅ ਨੂੰ ਸੂਚਨਾ ਦਿੱਤੀ ਕਿ ਮਿਤੀ 27-3-2024 ਨੂੰ ਜਤਿੰਦਰ ਸਿੰਘ ਉਰਫ ਕਾਲੂ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਫਤਿਹਗੜ ਸ਼ੁਕਰਚੱਕ ਮੇਰੇ ਲੜਕੇ ਅੰਕਿਤ ਬਾਵਾ ਨੂੰ ਘਰੋਂ ਬੁਲਾਕੇ ਆਪਣੇ ਨਾਲ ਲੈ ਗਿਆ ਸੀ ਜਿਸ ਤੋਂ' ਬਾਅਦ ਉਸਦਾ ਲੜਕਾ ਘਰ ਵਾਪਸ ਨਾ ਆਇਆ ਜਿਸਦੀ ਉਸ ਦੁਆਰਾ ਕਾਫੀ ਭਾਲ ਕੀਤੀ ਪਰ ਨਹੀ ਮਿਲਿਆ। ਜੋ ਮਿਤੀ 28-3-2024 ਨੂੰ ਪਿੰਡ ਉਠੀਆਂ ਨਹਿਰ ਨਾਲੋਂ ਲੰਘਦੀ ਸੜਕ ਤੋਂ' ਉਸਦੇ ਲੜਕੇ ਅੰਕਿਤ ਬਾਵਾ ਦੀ ਲਾਸ਼ ਮਿਲੀ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਵੱਲੋਂ ਮੁਕੱਦਮਾ ਨੰਬਰ 44 ਮਿਤੀ 28-3-2024 ਜੁਰਮ 302 ਭ:ਦ ਦਰਜ ਰਜਿਸਟਰ ਕਰ ਲਿਆ ਗਿਆ। ਮੁੱਖ ਅਫਸਰ ਥਾਣਾ ਕੰਬੋਅ ਵੱਲੋਂ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ   ਮੁਕੱਮਦਾ ਦੇ ਦੋਸ਼ੀਆਂ ਨੂੰ ਟ੍ਰੇਸ ਕਰਦੇ ਹੋਏ ਪੰਜ ਦੇਸ਼ੀਆ 1. ਜਤਿੰਦਰ ਸਿੰਘ ਉਰਫ ਕਾਲੂ ਪੁੱਤਰ ਸਰਬਜੀਤ ਸਿੰਘ 2, ਸ਼ਾਹਿਲ ਸਿੰਘ ਉਰਫ ਬਿੱਟੂ ਪੁੱਤਰ ਧਰਮਪਾਲ ਸਿੰਘ ਤੋਂ; ਲਵਜੀਤ ਸਿੰਘ ਪੁੱਤਰ ਸਤਨਾਮ ਸਿੰਘ 4; ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਸਵਿੰਦਰ ਸਿੰਘ ਤੌਂ; ਚਰਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀਆਨ ਪਿੰਡ ਫਤਿਹਗੜ ਸ਼ੁਕਰਚਕ ਥਾਣਾ ਕੰਬੋਆ ਨੂੰ ਇੱਕ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਉਕਤ ਗ੍ਰਿਫਤਾਰ ਦੋਸ਼ੀਆ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ।  ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਅਵੇਗੀ ਉਸ ਖਿਲਾਫ ਸਖਤ ਤੋਂ' ਸਖਤ ਕਾਰਵਾਈ ਕੀਤੀ ਜਾਵੇਗੀ।