ਬਲਬੀਰ ਪਨੂੰ ਦੀਆਂ ਕੋਸ਼ਿਸ਼ਾਂ ਅਤੇ ਬਿਜਲੀ ਮੁਲਾਜ਼ਮਾਂ ਦੀ ਮਿਹਨਤ ਨਾਲ ਬਿਜਲੀ ਸਪਲਾਈ ਚ ਸੁਧਾਰ ਆਇਆ

ਲੋਕਾਂ ਦੀਆਂ ਬਿਜਲੀ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਤੇ ਵਿਰਾਮ ਲੱਗਾ

ਬਲਬੀਰ ਪਨੂੰ ਦੀਆਂ ਕੋਸ਼ਿਸ਼ਾਂ ਅਤੇ ਬਿਜਲੀ ਮੁਲਾਜ਼ਮਾਂ ਦੀ ਮਿਹਨਤ ਨਾਲ ਬਿਜਲੀ ਸਪਲਾਈ ਚ ਸੁਧਾਰ ਆਇਆ

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ /  ਕਸਬਾ ਫ਼ਤਿਹਗੜ੍ਹ ਚੂੜੀਆਂ ਵਿਚ ਪਿਛਲੇ ਕੁਝ ਦਿਨ ਬਿਜਲੀ ਦੀ ਮਾੜੀ ਸਪਲਾਈ ਸਬੰਧੀ ਬਹੁਤ ਜਿਆਦਾ ਸ਼ਿਕਾਇਤਾਂ ਮਿਲ ਰਹੀਆਂ ਸਨ, ਅਤੇ ਲੋਕਾਂ ਅੰਦਰ ਮਹਿਕਮੇ ਅਤੇ ਸਰਕਾਰ ਪ੍ਰਤੀ ਬਹੁਤ ਗੁੱਸਾ ਸੀ। ਪਰ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦੀਆਂ ਕੋਸ਼ਿਸਾਂ, ਐਸ ਡੀ ਓ ਸ਼ੁਸ਼ੀਲ ਗੈਂਦ ਅਤੇ ਮਹਿਕਮੇ ਦੀ ਫੀਲਡ ਵਿਚ ਕੰਮ ਕਰਨ ਵਾਲੇ ਮਿਹਨਤੀ ਮੁਲਾਜ਼ਮਾਂ ਨੇ ਦਿਨ ਰਾਤ ਮਿਹਨਤ ਕਰਕੇ ਸਥਾਨਕ ਕਸਬੇ ਅਤੇ ਇਲਾਕੇ ਭਰ ਵਿਚ ਬਿਜਲੀ ਦੀ ਸਪਲਾਈ ਨੂੰ ਸਚਾਰੂ ਢੰਗ ਨਾਲ ਚਲਾ ਕੇ ਲੋਕਾਂ ਦੇ ਇਸ ਗੁੱਸੇ ਉੱਪਰ ਵਿਰਾਮ ਲਗਾ ਦਿੱਤਾ ਹੈ। ਪਿਛਲੇ ਹਫਤੇ ਬਿਜਲੀ ਦੀ ਪ੍ਰਭਾਵਿਤ ਹੋਈ ਸਪਲਾਈ ਦਾ ਮੁੱਖ ਕਾਰਨ ਵਡਾਲਾ ਗ੍ਰੰਥੀਆਂ ਦਾ ਫੀਡਰ ਖਰਾਬ ਹੋਣਾ ਸੀ, ਜਿਸ ਕਰਕੇ ਸਪਲਾਈ ਪ੍ਰਭਾਵਿਤ ਹੋਈ ਸੀ। ਫ਼ਤਿਹਗੜ੍ਹ ਚੂੜੀਆਂ ਦੇ ਐਸ ਡੀ ਓ  ਅਤੇ ਫੀਲਡ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੀਆਂ ਹਦਾਇਤਾਂ ਤੇ  ਦਿਨ ਰਾਤ ਕਰਕੇ ਇਲਾਕੇ ਦੀ ਬਿਜਲੀ ਸਪਲਾਈ ਨੂੰ ਸਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਤੋ  ਇਲਾਵਾ ਸ਼ਹਿਰ ਅੰਦਰ ਰਾਤ ਵੇਲੇ ਬਿਜਲੀ ਦੀ ਸਮੱਸਿਆ ਨਾਲ ਨਜਿੱਠਣ ਲਈ  ਸਰਕਾਰੀ ਮੁਲਾਜ਼ਮਾਂ ਤੋਂ ਇਲਾਵਾ ਦੋ ਪ੍ਰਾਈਵੇਟ ਬੰਦੇ ਵੀ ਬਲਬੀਰ ਸਿੰਘ ਪਨੂੰ ਵੱਲੋਂ ਮਹਿਕਮੇ ਨੂੰ ਦਿੱਤੇ ਗਏ ਹਨ, ਜਿਹੜੇ ਰਾਤ 10  ਵਜੇ ਤੋਂ ਸਵੇਰ 6 ਵਜੇ ਤੱਕ ਡਿਊਟੀ  ਕਰਨਗੇ। ਐਸ ਡੀ ਓ  ਸ਼ੁਸ਼ੀਲ ਗੈਂਦ ਨੇ ਵਿਸ਼ਵਾਸ਼ ਨਾਲ ਕਿਹਾ ਕਿ ਹੁਣ ਕੁਦਰਤੀ ਆਫ਼ਤ ਤੋਂ ਨੂੰ ਛੱਡ ਕੇ ਇਲਕੈ ਦੀ ਬਿਜਲੀ ਸਪਲਾਈ ਨਿਰੰਤਰ ਵਧੀਆ ਢੰਗ ਨਾਲ ਚੱਲਦੀ ਰਹੇਗੀ।