57.82 ਲੱਖ ਰੁਪਏ ਦੀ ਲਾਗਤ ਨਾਲ ਦਾਣਾ ਮੰਡੀ ਕੰਧਾਲਾ ਜੱਟਾਂ ਦੀ ਹਾਲਤ ਸੁਧਾਰੀ ਜਾਵੇਗੀ:-ਵਿਧਾਇਕ ਜਸਵੀਰ ਰਾਜਾ
57.82 ਲੱਖ ਰੁਪਏ ਦੀ ਲਾਗਤ ਨਾਲ ਦਾਣਾ ਮੰਡੀ ਕੰਧਾਲਾ ਜੱਟਾਂ ਦੀ ਹਾਲਤ ਸੁਧਾਰੀ ਜਾਵੇਗੀ:-ਵਿਧਾਇਕ ਜਸਵੀਰ ਰਾਜਾ
ਅੱਡਾ ਸਰਾਂ 23 ਅਗਸਤ (ਜਸਵੀਰ ਕਾਜਲ) ਕਿਸਾਨ ਅਤੇ ਕਿਸਾਨੀ ਨੂੰ ਬਚਾਉਣ ਦਾ ਯਤਨ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਦੇਸ਼ ਦੇ ਅੰਨਦਾਤਾ ਦਾ ਹਰ ਪੱਖ ਤੋਂ ਖ਼ਿਆਲ ਰੱਖਿਆ ਜਾਵੇਗਾ ਇਨਾ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਮਾਰਕੀਟ ਕਮੇਟੀ ਟਾਂਡਾ ਅਧੀਨ ਆਉਂਦੀ ਦਾਣਾ ਮੰਡੀ ਟਾਂਡਾ ਕੰਧਾਲਾ ਜੱਟਾਂ ਵਿਖੇ 57.82 ਲੱਖ ਰੁਪਏ ਦੀ ਲਾਗਤ ਨਾਲ ਇੱਟਾਂ ਦੇ ਫੜ੍ਹਾਂ ਉੱਪਰ ਸੀ.ਸੀ. ਫਲੋਰਿੰਗ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਉਹਨਾਂ ਨਾਲ ਮੰਡੀ ਬੋਰਡ ਦਿਲਪ੍ਰੀਤ ਸਿੰਘ, ਬਲਾਕ ਪ੍ਰਧਾਨ ਕੇਸ਼ਵ ਸੈਣੀ, ਕੋਰ ਕਮੇਟੀ ਮੈਂਬਰ ਸੁੱਖਵਿੰਦਰ ਸਿੰਘ ਅਰੋੜਾ, ਸਾਬਕਾ ਸਰਪੰਚ ਬਲਵੀਰ ਸਿੰਘ ਢੱਟ, ਜਥੇਦਾਰ ਅਵਤਾਰ ਸਿੰਘ ਕੰਧਾਂਲਾ ਜੱਟਾ, ਚੌਧਰੀ ਕਮਲ ਧੂਤ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਵਿਧਾਇਕ ਜਸਵੀਰ ਰਾਜਾ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵਲੋਂ ਜਾਰੀ ਕੀਤੀ ਗਈ ਗਰਾਂਟ ਦੇ ਨਾਲ ਮੰਡੀ ਬੋਰਡ ਵੱਲੋਂ ਦਾਣਾ ਮੰਡੀ ਟਾਂਡਾ ਸਮੇਤ ਵੱਡੀਆਂ ਦੀ ਹਾਲਤ ਵੀ ਸੁਧਾਰੀ ਜਾ ਰਹੀ ਹੈ ਤਾਂ ਜੋ ਮੰਡੀਆਂ ਵਿੱਚ ਕਿਸਾਨਾਂ ਨੂੰ ਹਰ ਸਹੂਲਤ ਪ੍ਰਾਪਤ ਹੋ ਸਕੇ। ਮੰਡੀ ਵਿੱਚ ਆਪਣੀ ਫ਼ਸਲ ਲੈਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਕੁਲਵੰਤ ਸਿੰਘ ਜ਼ਹੂਰਾ , ਹਰਵਿੰਦਰ ਕਲੋਟੀ, ਮੰਡੀ ਸੁਪਰਵਾਈਜ਼ਰ ਅਮਰਜੀਤ ਸਿੰਘ ,ਨਵਨੀਤ ਸਿੰਘ,ਡਾ. ਮੋਹਣ, ਜੋਗਿੰਦਰ ਸਿੰਘ, ਬਾਬਾ ਮੋਹਨ ਸਿੰਘ, ਅਨੂਪ ਸਿੰਘ , ਹਰਪ੍ਰੀਤ ਸਿੰਘ ਹੈਪੀ,ਬਲਜੀਤ ਸੈਣੀ, ਮਨਪ੍ਰੀਤ ਸਿੰਘ, ਸਰਪੰਚ ਨਗਿੰਦਰ ਸਿੰਘ, ਰਜਿੰਦਰ ਸਿੰਘ ਕੰਧਾਂਲਾ ਜੱਟਾਂ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਅਵਤਾਰ ਸਿੰਘ, ਓਂਕਾਰ ਸਿੰਘ ਖੱਖ,ਅਨਿਲ ਗੋਰਾ ਆਦਿ ਵੀ ਹਾਜਰ ਸਨ।