ਮੌਨਸੂਨ ਦੌਰਾਨ ਪਾਣੀ ਭਰੀਆਂ ਸੜਕਾਂ ਤੇ ਕਾਰ ਚਲਾਉਣ ਦੇ ਤਰੀਕੇ
ਮੌਨਸੂਨ ਦੌਰਾਨ ਪਾਣੀ ਭਰੀਆਂ ਸੜਕਾਂ ਤੇ ਕਾਰ ਚਲਾਉਣ ਦੇ ਤਰੀਕੇ
ਮੌਨਸੂਨ ਦਾ ਮੌਸਮ ਆ ਚੁਕਾ ਹੈ ਤੇ ਆਮ ਹੀ ਤੁਹਾਨੂੰ ਇਹੋ ਜਹੀਆਂ ਸੜਕਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਥ੍ਹੇ ਪਾਣੀ ਭਰਿਆ ਹੋਵੇ। ਜਿਆਦਾ ਤਰ ਕਾਰ ਚਾਲਕ ਇਹੋ ਜਹੀ ਸਤਿਥੀ ਚ ਡਰ ਜਾਂਦੇ ਹਨ ਤੇ ਇਸੇ ਡਰ ਦੀ ਵਜ੍ਹਾ ਨਾਲ ਪਾਣੀ ਦੇ ਅਧਵਿਚਕਾਰ ਹੀ ਕਾਰ ਬੰਦ ਕਰਕੇ ਬੈਠ ਜਾਂਦੇ ਹਨ ਜਿਸ ਨਾਲ ਆਪ ਤਾਂ ਨਮੋਸ਼ੀ ਝੱਲਣੀ ਹੀ ਪੈਂਦੀ ਹੈ ਨਾਲ ਕਾਰ ਦਾ ਵੀ ਭਾਰੀ ਨੁਕਸਾਨ ਹੋ ਸਕਦਾ ਹੈ। ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਇਹੋ ਜਹੀ ਸਤਿਥੀ ਤੋਂ ਪਾਰ ਪਾ ਸਕਦੇ ਹੋ। ਪਹਿਲਾਂ ਤਾਂ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਸਗੋਂ ਸੁਚੇਤ ਹੋਣ ਦੀ ਲੋੜ ਹੈ। ਜੇ ਮੈਦਾਨੀ ਇਲਾਕਾ ਹੈ ਤੇ ਪਾਣੀ ਆਮ ਤੋਰ ਤੇ ਭਰਿਆ ਹੋਇਆ ਹੈ ਤੇ ਗੱਡੀਆਂ ਇਸ ਚੋਣ ਗੁਜਰ ਰਹੀਆਂ ਹਨ ਤਾਂ ਤੁਸੀਂ ਵੀ ਪਾਣੀ ਚ ਗੱਡੀ ਵਾੜਨ ਤੋਂ ਪਹਿਲਾਂ ਹੀ ਗੱਡੀ ਨੂੰ ਪਹਿਲੇ ਗੇਅਰ ਚ ਪਾ ਲਵੋ ਤੇ ਇਕਸਾਰ ਇਸ ਦੀ ਸਪੀਡ ਰੱਖੋ। ਅੱਗੇ ਜਾ ਰਹੀਆਂ ਗੱਡੀਆਂ ਤੋਂ ਡਿਸਟੈਂਸ ਬਣਾ ਕੇ ਚਲੋ ਤੇ ਬ੍ਰੇਕ ਦਾ ਘੱਟ ਇਸਤੇਮਾਲ ਕਰਦੇ ਹੋਏ ਗੱਡੀ ਨੂੰ ਇਕਸਾਰ ਸਪੀਡ ਚ ਚਲਾਓ। ਪਹਿਲੇ ਗੇਅਰ ਦੁਆਰਾ ਪ੍ਰਦਾਨ ਕੀਤੀ ਗਈ ਵਾਧੂ ਸ਼ਕਤੀ ਪਾਣੀ ਦੁਆਰਾ ਲਗਾਏ ਗਏ ਦਬਾਅ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਦੀ ਹੈ ਤੇ ਤੁਹਾਡੇ ਵਾਹਨ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਣ ਦੇ ਯੋਗ ਬਣਾਉਂਦਾ ਹੈ। ਇਹ ਨਿਯਮ ਹਰ ਵਾਹਨ ਤੇ ਲਾਗੂ ਹੁੰਦੇ ਹਨ।
ਇਸ ਤਰਾਂ ਤੁਸੀਂ ਹੜ੍ਹ ਵਾਲੀਆਂ ਸੜਕਾਂ ਤੇ ਸੁਰੱਖਿਅਤ ਢੰਗ ਨਾਲ ਕਾਰ ਚਲਾਉਣ ਵਿੱਚ ਸਫਲ ਹੋ ਸਕਦੇ ਹੋ।