ਲਾਚੋਵਾਲ ਵਿਖੇ ਨੋਜਵਾਨ ਕਿਸਾਨ ਮਜ਼ਦੂਰ ਭਲਾਈ ਸੋਸਾਇਟੀ ਦੀ ਮੀਟਿੰਗ ਹੋਈ
ਲਾਚੋਵਾਲ ਵਿਖੇ ਨੋਜਵਾਨ ਕਿਸਾਨ ਮਜ਼ਦੂਰ ਭਲਾਈ ਸੋਸਾਇਟੀ ਦੀ ਮੀਟਿੰਗ ਹੋਈ
ਅੱਡਾ ਸਰਾਂ (ਜਸਵੀਰ ਕਾਜਲ)
ਲਾਚੋਵਾਲ ਅੱਜ ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਸੁਸਾਇਟੀ ਦੀ ਜ਼ਰੂਰੀ ਮੀਟਿੰਗ ਹੋਈ ।ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਸਲਾਹ ਮਸ਼ਵਰਾ ਕੀਤਾ ਗਿਆ ਸੂਬਾ ਪ੍ਰਧਾਨ ਓਂਕਾਰ ਸਿੰਘ ਧਾਮੀ ਸੀਨੀਅਰ ਵਾਈਸ ਪ੍ਰਧਾਨ ਕ੍ਰਿਪਾਲ ਸਿੰਘ ਕਸਬਾ ਸਰਪ੍ਰਸਤ ਬਾਬਾ ਯੁਵਰਾਜ ਸਿੰਘ ਤਪ ਅਸਥਾਨ ਸੰਤਸਰ ਮੁੱਖ ਸਲਾਹਕਾਰ ਕੈਪਟਨ ਹਿੰਮਤ ਸਿੰਘ ਮਾਸਟਰ ਦਵਿੰਦਰ ਸਿੰਘ ਸਰਕਲ ਪ੍ਰਧਾਨ ਬਲਬੀਰ ਸਿੰਘ ਕੁਲਦੀਪ ਸਿੰਘ ਗੁਰਸਿਮਰਤ ਸਿੰਘ ਸਰਪੰਚ ਸੁੱਚਾ ਸਿੰਘ ਸਰਪੰਚ ਸ਼ਰਨਜੀਤ ਸਿੰਘ ਮਾਣਕ ਢੇਰੀ , ਸੁਖਦੇਵ ਨੂਰ ਤਲਾਈ ਸੂਬੇਦਾਰ ਹਰਭਜਨ ਸਿੰਘ ਗੁਰਦਿਆਲ ਸਿੰਘ ਮਹਿੰਦਰ ਸਿੰਘ ਨਿਰਮਲ ਸਿੰਘ ਸੰਤ ਗੁਰਦੇਵ ਸਿੰਘ ਤਰਲੋਚਨ ਸਿੰਘ ਗੁਰਵਿੰਦਰ ਸਿੰਘ ਆਦਿ ਸ਼ਾਮਲ ਹੋਏ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆਂ ਮਿਤੀ 24 ਜਨਵਰੀ ਸਵੇਰੇ 6 ਵਜੇ ਲਾਚੋਵਾਲ ਟੋਲ ਪਲਾਜ਼ੇ ਤੋਂ ਗੱਡੀਆਂ ਦੇ ਕਾਫਲੇ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੁਰਿਆ ਜਾਵੇਗਾ ਜਿਸ ਵਿਚ ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਦਲ ਪੰਥ ਮਿਸ਼ਾਨ ਸ਼੍ਰੋਮਣੀ ਧੰਨਾ ਜੀ ਤਰਨਾ ਦਲ ਸ਼ਾਮਲ ਹੋਣਗੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਣੀ ਹਾਜ਼ਰੀ ਲਵਾਉਣਗੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸਿੱਖਾਂ ਪ੍ਰਤੀ ਦੋਹਰੀ ਰਾਜਨੀਤੀ ਛੱਡ ਕੇ ਅਤੇ ਕੌਮ ਨਾਲ ਮਤਰੇਈ ਮਾਂ ਵਾਲਾ ਵਤੀਰਾ ਛੱਡ ਕੇ ਬੰਦੀ ਸਿੰਘ ਰਿਹਾਅ ਕੀਤੇ ਜਾਣ ਸਿੱਖਾਂ ਨੂੰ ਬਾਗ ਮੋਰਚੇ ਲਾਉਣ ਵਾਸਤੇ ਮਜਬੂਰ ਨਾ ਕਰੇ ਸਰਕਾਰ ।









