ਸਮੂਚੀ ਟੀਮ ਨਾਲ ਬਟਾਲਾ ਦੇ ਭਾਜਪਾ ਆਗੂ ਨਰੇਸ਼ ਮਹਾਜਨ ਹੋਏ ਅਕਾਲੀ ਦਲ ਵਿਚ ਸ਼ਾਮਿਲ
ਸਮੂਚੀ ਟੀਮ ਨਾਲ ਬਟਾਲਾ ਦੇ ਭਾਜਪਾ ਆਗੂ ਨਰੇਸ਼ ਮਹਾਜਨ ਹੋਏ ਅਕਾਲੀ ਦਲ ਵਿਚ ਸ਼ਾਮਿਲ ਸੁਖਬੀਰ ਬਾਦਲ ਵਲੋ ਕੀਤਾ ਗਿਆ ਸਵਾਗਤ
ਅਜ ਬਟਾਲਾ ਦੇ ਭਾਜਪਾ ਆਗੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਵਲੋ ਅਜ ਅੰਮ੍ਰਿਤਸਰ ਦੇ ਸ਼ੈਲੀਬਰੇਸ਼ਨ ਮਾਲ ਵਿਖੇ ਆਪਣੀ ਸਮੂਚੀ ਟੀਮ ਦੇ ਨਾਲ ਭਾਜਪਾ ਦਾ ਪਾਲਾ ਛੱਡ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਅਗੁਆਈ ਚ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਛਡ ਸ੍ਰੋਮਣੀ ਅਕਾਲੀ ਵਿਚ ਸ਼ਾਮਿਲ ਹੋਏ ਬਟਾਲਾ ਦੇ ਨਰੇਸ਼ ਮਹਾਜਨ ਦਾ ਅਸੀ ਪਾਰਟੀ ਵਿਚ ਸਵਾਗਤ ਕਰਦੇ ਹਾਂ ਅਤੇ ਪਾਰਟੀ ਹਰ ਮੌਕੇ ਇਹਨਾ ਦੇ ਨਾਲ ਖੜੀ ਹੈ।
ਇਸ ਮੌਕੇ ਨਰੇਸ਼ ਮਹਾਜਨ ਨੇ ਕਿਹਾ ਕਿ ਉਹਨਾ ਨੂੰ ਅਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਉਹਨਾ ਵਲੋ ਜੋ ਵੀ ਜਿੰਮੇਵਾਰੀ ਬਖਸ਼ੀ ਜਾਵੇਗੀ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।