ਕਲਾਨੌਰ ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿਦਿਆਰਥੀ ਦੀ ਹੋਈ ਮੌਕੇ ਤੇ ਮੌਤ

ਕਲਾਨੌਰ ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿਦਿਆਰਥੀ ਦੀ ਹੋਈ ਮੌਕੇ ਤੇ ਮੌਤ ਬੱਸ ਡਰਾਈਵਰ ਤੇ ਲੱਗੇ ਨਸ਼ਾ ਕਰਨ ਦੇ ਦੋਸ਼

ਗੁਰਦਾਸਪੁਰ ਦੇ ਕਸਬੇ ਕਲਾਨੌਰ ਵਿਖੇ ਇੱਕ ਨਿਜੀ ਸਕੂਲ ਦੀ ਬੱਸ ਹੇਠਾਂ ਆਉਣ ਕਰਕੇ ਨੌਜਵਾਨ ਨਾਲ ਵੱਡਾ ਹਾਦਸਾ ਵਾਪਰ ਗਿਆ ਤੇ ਮੌਕੇ ਤੇ ਹੀ ਮੌਤ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਦੀ ਪਰਿਵਾਰਕ ਮੈਬਰਾਂ ਨੇ ਦੱਸਿਆ ਕੀ ਲਵਪ੍ਰੀਤ ਅਤੇ ਰੋਹਿਤ ਪੜ੍ਹਨ ਲਈ ਜਾ ਰਹੇ ਸੀ ਕਿ ਇਲਾਕੇ ਦੇ ਹੀ ਇੱਕ ਨਿੱਜੀ ਸਕੂਲ ਦੀ ਪ੍ਰਾਈਵੇਟ ਬੱਸ ਨੇ ਇਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਦੋਨੋਂ ਪੈਲੀ ਵਿੱਚ ਡਿੱਗ ਕੇ ਉਹਨਾਂ ਨੇ ਕਿਹਾ ਕਿ ਬੱਸ ਡਰਾਈਵਰ ਨੇ ਮੌਕੇ ਤੇ ਬੱਸ ਭਜਾ ਲਈ ਅਤੇ ਇਹਨਾਂ ਨੂੰ ਨਹੀਂ ਦੇਖਿਆ ਅਤੇ ਪਾਣੀ ਵਿੱਚ ਪਏ ਰਹਿਣ ਕਰਕੇ ਲਵਪ੍ਰੀਤ ਦੀ ਮੌਕੇ ਤੇ ਮੌਤ ਹੋ ਗਈ।  ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਬੱਸ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਇਹ ਹਾਦਸਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ ਡਰਾਈਵਰ ਪਹਿਲਾਂ ਵੀ ਬਸ ਬਹੁਤ ਤੇਜ਼ੀ ਨਾਲ ਪਿੰਡਾ ਵਿੱਚੋ ਤੇਜ ਚਲਾਉਂਦਾ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਨੂੰ ਅਤੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਰਿਪੋਰਟਰ.....ਜਸਵਿੰਦਰ ਬੇਦੀ ਗੁਰਦਾਸਪੁਰ