ਚੋਰ ਵੀ ਹੋਏ ਤੇਜ਼ ਤਰਾਰ ਪਲਾਂ ਚ ਕਰਦੇ ਨੇ ਚੋਰੀ

ਚੋਰ ਵੀ ਹੋਏ ਤੇਜ਼ ਤਰਾਰ ਪਲਾਂ ਚ ਕਰਦੇ ਨੇ ਚੋਰੀ ਸੀਸੀ ਟੀਵੀ ਆਈ ਸਾਹਮਣੇ

ਕਰਿਆਨੇ ਦੇ ਦੁਕਾਨਦਾਰ ਨੂੰ ਦੁਕਾਨ ਤੋਂ ਕੁਝ ਪਲ ਲਈ ਉਹਲੇ ਹੋਣਾ ਮਹਿੰਗਾ ਪੈ ਗਿਆ । ਦੁਕਾਨ ਖਾਲੀ ਹੋਣ ਦੀ ਤਾਕ ਵਿੱਚ ਬੈਠੇ ਚੋਰ ਨੇ ਕੁਝ ਹੀ ਸੈਕਿੰਡਾਂ ਵਿੱਚ ਦੁਕਾਨ ਵਿੱਚ ਵੜ ਗਲਾਹ ਸਾਫ ਕਰ ਦਿੱਤਾ। ਹਾਲਾਂਕਿ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ ਪਰ ਮੂੰਹ ਸਿਰ ਕੱਪੜੇ ਨਾਲ ਲਪੇਟੇ ਚੋਰ ਦੀ ਪਹਿਚਾਨ ਕਰਨਾ ਦੁਕਾਨਦਾਰ ਲਈ ਮੁਸ਼ਕਿਲ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਿੰਡ ਆਲੇਚੱਕ ਵਿਖ ਕਰਿਆਨੇ ਦੀ ਦੁਕਾਨ ਹੈ। ਦੁਪਹਿਰ ਨੂੰ ਜਦੋਂ ਉਹ 10 ਮਿੰਟ ਲਈ ਦੁਕਾਨ ਤੋਂ ਬਾਹਰ ਗਿਆ ਸੀ ਹਾਲਾਂਕਿ ਇਸ ਦੌਰਾਨ ਉਸ ਦੀ ਮਾਤਾ ਦੁਕਾਨ ਤੇ ਬੈਠੀ ਸੀ ਪਰ ਉਹ ਦੁਕਾਨ ਦੇ ਹੇਠਾਂ ਅੰਡਰਗਰਾਊਂਡ ਗਦਾਮ ਦੀ ਸਫਾਈ ਕਰ ਰਹੀ ਸੀ। ਇਸ ਦੌਰਾਨ ਕੱਪੜੇ ਨਾਲ ਮੂੰਹ ਸਿਰ ਲਪੇਟੇ ਇੱਕ ਨੌਜਵਾਨ ਦੁਕਾਨ ਦੇ ਅੰਦਰ ਵੜ ਗਿਆ ਅਤੇ ਗੱਲੇ ਵਿੱਚ ਪਏ 6000 ਦੇ ਕਰੀਬ ਰੁਪਏ ਚੋਰੀ ਕਰਕੇ ਕੁਝ ਹੀ ਮਿੰਟ ਵਿੱਚ ਮੌਕੇ ਤੋਂ ਫਰਾਰ ਹੋ ਗਿਆ। ਉਸਨੇ ਦੱਸਿਆ ਕਿ ਦੁਕਾਨ ਵਿੱਚ ਲੱਗੇ  ਸੀਸੀ ਟੀਵੀ ਕੈਮਰੇ ਵਿੱਚ ਇਹ ਨੌਜਵਾਨ ਕੈਦ ਹੋਇਆ ਹੈ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਚੋਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ।
ਰਿਪੋਰਟਰ.....ਜਸਵਿੰਦਰ ਬੇਦੀ ਗੁਰਦਾਸਪੁਰ