ਡੇਰਾ ਬਾਬਾ ਨਾਨਕ ਦੀਆਂ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਮੀਟਿੰਗ

ਡੇਰਾ ਬਾਬਾ ਨਾਨਕ ਦੀਆਂ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਮੀਟਿੰਗ

ਡੇਰਾ ਬਾਬਾ ਨਾਨਕ ਦੀਆਂ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਮੀਟਿੰਗ

ਡੇਰਾ ਬਾਬਾ ਨਾਨਕ ਦੀਆਂ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਕਮਰ ਕਸ ਲਈ ਹੈ। ਏਸੇ ਸਿਲਸਲੇ ਵਿੱਚ ਡੇਰਾ ਬਾਬਾ ਨਾਨਕ ਤੋਂ ਬੀਜੇਪੀ ਦੇ ਮੰਡਲ ਪ੍ਰਧਾਨ ਰਾਜੂ ਪੰਡਿਤ ਦੀ ਰਹਿਨੁਮਾਈ ਹੇਠ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਬਘੇਲ ਸਿੰਘ ਬਈਆ ਗੁਰਦਾਸਪੁਰ ਤੋਂ ਬੀਜੇਪੀ ਵਲੋਂ ਨਗਰ ਕੌਂਸਲ ਇਲੈਕਸ਼ਨ ਦੇ ਕੋਆਰਡੀਨੇਟਰ ਹਨ, ਖਾਸ ਤੋਰ ਤੇ ਪਹੁੰਚੇ। ਬਘੇਲ ਸਿੰਘ ਨੇ ਕਿਹਾ ਕੇ ਬੀਜੇਪੀ ਇਹਨਾਂ ਚੋਣਾਂ ਲਈ ਪੂਰੀ  ਤਰਾਂ ਤਿਆਰ ਹੈ ਤੇ ਰਾਜੂ ਪੰਡਿਤ ਦੀ ਪਿੱਠ ਤੇ ਚਟਾਨ ਵਾਂਗ ਖਰੇ ਹੋ ਕੇ ਡੇਰਾ ਬਾਬਾ ਨਾਨਕ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਚ ਜਿੱਤ ਪ੍ਰਾਪਤ ਕਰੇਗੀ ਤੇ ਨਾਲ ਹੀ 2024 ਦੀ ਚੋਣਾਂ ਲਈ ਵੀ ਬੀਜੇਪੀ ਦੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਓਥੇ ਹੀ ਰਾਜੂ ਪੰਡਿਤ ਨੇ ਕਿਹਾ ਕੇ ਉਹ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਬਘੇਲ ਸਿੰਘ ਅਤੇ ਬੀਜੇਪੀ ਵਰਕਰਾਂ ਨਾਲ ਕਰਨ ਲਈ ਹੀ ਅੱਜ ਇਕੱਠੇ ਹੋਏ  ਹਨ, ਤੇ ਅੱਜ ਤੋਂ ਹੀ ਨਗਰ ਕੌਂਸਲ ਚੋਣ ਦੀ ਜਿੱਤ ਨੂੰ ਲਕਸ਼ ਬਣਾਉਂਦੇ ਹੋਏ ਉਹ ਆਪਣੀ ਰਣਨੀਤੀ ਤੇ ਕੰਮ ਸ਼ੁਰੂ ਕਰਨ ਗੇ। 

https://youtu.be/5WQABSnhu04


ਇਸ ਮੌਕੇ ਨੀਰਜ ਸ਼ਰਮਾ, ਅਨਿਲ ਮੰਡਲ ਪ੍ਰਧਾਨ ਨਵਾਂ ਸ਼ਾਲਾ, ਹਰੀਵੀਰ , ਅਭੀ ਮਨਚੰਦਾ, ਮਨਮੋਹਨ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਖੋਸਲਾ, ਬਲਜੀਤ ਸਿੰਘ ਮੇਘਾ, ਅਨਿਲ ਡੋਗਰਾ, ਬਲਵਿੰਦਰ ਸਿੰਘ ਹਾਰਦੋਵਾਲ, ਕੁਲਦੀਪ ਸਿੰਘ ਕਾਹਲੋਂ ਤੇ ਹੋਰ ਇਲਾਕਾ ਨਿਵਾਸੀ ਮਜੂਦ ਸਨ।