ਦਫਤਰੀ ਇਨਲਿਸਟਡ/ਆਊਟਸੋਰਸਡ ਵਰਕਰਾਂ ਵੱਲੋ 10 ਜਨਵਰੀ 2023 ਨੂੰ ਮੁਹਾਲੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗੀ ਮੁੱਖੀ ਦੇ ਦਫਤਰ ਵਿਖੇ ਧਰਨੇ ਦਾ ਐਲਾਨ

ਦਫਤਰੀ ਇਨਲਿਸਟਡ/ਆਊਟਸੋਰਸਡ ਵਰਕਰਾਂ ਵੱਲੋ 10ਜਨਵਰੀ 2023 ਨੂੰ ਮੁਹਾਲੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗੀ ਮੁੱਖੀ ਦੇ ਦਫਤਰ ਵਿਖੇ ਧਰਨੇ ਦਾ ਐਲਾਨ

ਦਫਤਰੀ ਇਨਲਿਸਟਡ/ਆਊਟਸੋਰਸਡ ਵਰਕਰਾਂ ਵੱਲੋ  10 ਜਨਵਰੀ  2023 ਨੂੰ ਮੁਹਾਲੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗੀ ਮੁੱਖੀ ਦੇ ਦਫਤਰ ਵਿਖੇ ਧਰਨੇ ਦਾ ਐਲਾਨ

ਅੱਡਾ  ਸਰਾਂ (ਜਸਵੀਰ ਕਾਜਲ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਡ/ਆਊਟਸੋਰਸਿੰਗ ਦਫਤਰੀ ਕਾਮਿਆਂ ਦੀ ਜੱਥੇਬੰਦੀ ਸਬ ਕਮੇਟੀ/ਦਫਤਰੀ ਸਟਾਫ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ:ਨੰ.31) ਦੀ ਸੂਬਾ ਕਮੇਟੀ ਦੀ ਮੀਟਿੰਗ ਸਬ ਕਮੇਟੀ ਸੂਬਾ ਪ੍ਰਧਾਨ ਸੋਰਵ ਕਿੰਗਰ ਮਲੇਰਕੋਟਲਾ ਦੀ ਪ੍ਰਧਾਨਗੀ ਹੇਠ ਹੋਈ ।   ਜਿਸ ਵਿੱਚ ਸੂਬਾ ਕਮੇਟੀ ਦੀ ਦੁਬਾਰਾ ਚੋਣ ਕੀਤੀ ਗਈ ਅਤੇ ਸਰਬ ਸੰਮਤੀ ਨਾਲ ਅਹੁਦੇਦਾਰ ਚੁਣੇ ਗਏ ਜਿਸ ਵ੍ਵਿਚ ਸੂਬਾ ਪ੍ਰਧਾਨ ਅਖਤਰ ਹੁਸੈਨ ਲੌਂਗੋਵਾਲ, ਜਰਨਲ ਸਕੱਤਰ ਸੰਦੀਪ ਕੌਰ ਖੰਨਾਂ, ਕੈਸੀਅਰ ਰੁਪਿੰਦਰ ਕੁਮਾਰ ਜਲਾਲਾਬਾਦ , ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਕੌਰ ਰੌਪੜ, ਚੇਅਰਮੈਨ ਸੌਰਵ ਕਿੰਗਰ, ਮੀਤ ਪ੍ਰਧਾਨ ਸੰਦੀਪ ਸਿੰਘ ਬਠਿੰਡਾ,  ਗਗਨਦੀਪ ਮੂੰਗਾ ਮੁਕਤਸਰ, ਸਲਾਹਕਾਰ ਗੁਰਪ੍ਰੀਤ ਕੌਰ ਫਤਿਹਗੜ੍ਹ ਸਾਹਿਬ, ਪ੍ਰੇਸ ਸਕੱਤਰ ਸੁਖਵਿੰਦਰ ਸਿੰਘ ਮੁਹਾਲੀ, ਸੁਖਜਿੰਦਰ ਸਿੰਘ ਮਲੇਰਕੋਟਲਾ, ਸਰਨਜੀਤ ਸਿੰਘ ਫਤਿਹਗੜ੍ਹ ਸਾਹਿਬ  ਅਤੇ ਸੁਖਚੈਨ ਸੋਢੀ ਪ੍ਰਚਾਰ ਸਕੱਤਰ ਚੁਣੇ ਗਏ। ਇਸ ਉਪਰੰਤ  ਮਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦੇ ਹੋਏ ਸੁਖਜਿੰਦਰ ਸਿੰਘ ਪ੍ਰੈੱਸ ਸਕੱਤਰ ਵੱਲੋ ਦੱਸਿਆ ਗਿਆ ਕਿ ਵਿਭਾਗ ਵਿੱਚ ਦਫਤਰੀ ਕਾਮੇ ਇਨਲਿਸਟਮੈਟਂ, ਵੱਖ-ਵੱਖ ਠੇਕੇਦਾਰਾਂ, ਕੰਪਨੀਆਂ, ਸੋਸਾਇਟੀਆਂ ਆਦਿ ਰਾਹੀ ਵੱਖ-ਵੱਖ ਪੋਸਟਾਂ ਜਿਵੇ ਕਿ ਡਾਟਾ ਐਟਂਰੀ ਓਪਰੇਟਰ, ਬਿੱਲ ਕਲਰਕ, ਲੈਜ਼ਰ ਕੀਪਰ, ਲੈਬ ਕੈਮਿਸਟ, ਜੇ.ਡੀ.ਐਮ. ਆਦਿ ਪੋਸਟਾਂ ਤੇ ਲੰਮੇ ਸਮੇ ਤੋ ਕੰਮ ਕਰਦੇ ਆ ਰਹੇ ਹਨ । ਜੱਥੇਬੰਦੀ ਵੱਲੋਂ ਲੰਮੇ ਸਮੇ ਤੋ ਮੰਗ ਕੀਤੀ ਜਾ ਰਹੀ ਹੈ ਕਿ ਵਿਭਾਗ ਦੇ ਸਮੁੱਚੇ ਵਰਕਰਾਂ ਨੂੰ ਵਿਭਾਗ ਵਿੱਚ ਲਿਆਕੇ ਰੈਗੂਲਰ ਕੀਤਾ ਜਾਵੇ, ਵਰਕਰਾਂ ਦੀਆਂ ਤਨਖਾਹਾਂ ਵਿੱਚ ਤਜਰਬੇ/ਯੋਗਤਾਵਾਂ ਅਨੁਸਾਰ ਵਾਧਾ ਕੀਤਾ ਜਾਵੇ ਅਤੇ ਹੋਰ ਮੰਗਾ ਸਬੰਧੀ। ਇਹਨਾਂ ਤੋ ਇਲਾਵਾ ਹੋਰ ਮੰਗਾਂ ਲਈ ਸੰਘਰਸ਼ਾਂ ਦੌਰਾਨ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗ ਵਿੱਚ ਅਧਿਕਾਰੀਆਂ ਵੱਲੋ ਸਿਰਫ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਅਤੇ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਵਰਕਰਾਂ ਦੀਆਂ ਵਧੀਆਂ ਹੋਈਆਂ ਤਨਖਾਹਾਂ ਤੇ ਰੌਕ ਲਗਾਈ ਗਈ, ਜਿਸ ਗੱਲ ਦੀ ਜੱਥੇਬੰਦੀ ਵੱਲੋ ਨਿਖੇਧੀ ਕੀਤੀ ਗਈ । ਇਸ ਲਈ ਜੱਥੇਬੰਦੀ ਵਿਭਾਗ ਅਤੇ ਪੰਜਾਬ ਸਰਕਾਰ ਤੋ ਮੰਗ ਕਰਦੀ ਹੈ ਕਿ ਵਰਕਰਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ । ਜੇਕਰ ਸਮੁੱਚੇ ਵਰਕਰਾਂ ਨਾਲ ਇਨਸਾਫ ਨਾ ਕੀਤਾ ਗਿਆ ਤਾਂ ਸੂਬਾ ਕਮੇਟੀ ਵੱਲੋ ਲਏ ਗਏ ਫੈਸਲੇ ਅਨੁਸਾਰ ਮਿਤੀ 17-12-2022 ਤੋ 18-10-2022 ਤੱਕ ਸਰਕਲ ਪੱਧਰੀ ਮੀਟਿੰਗਾਂ ਕੀਤੀਆ ਜਾਣਗੀਆ ਅਤੇ ਉਸ ਉਪਰੰਤ ਵਿਭਾਗ ਪ੍ਰਤੀ ਰੋਸ਼ ਵਜੋਂ ਮਿਤੀ 10-01-2023 ਨੂੰ ਮੁਹਾਲੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗੀ ਮੁੱਖੀ ਦੇ ਦਫਤਰ ਵਿਖੇ ਧਰਨੇ ਦਾ ਐਲਾਨ ਵਜੋਂ ਵਰਕਰਾਂ ਵੱਲੋ ਸੂਬਾ ਪੱਧਰੀ ਧਰਨਾ ਦਿੱਤਾ ਜਾਵੇ । ਮੀਟਿੰਗ ਵਿੱਚ ਸੰਦੀਪ ਕੌਰ ਖੰਨਾਂ, ਜਸਵਿੰਦਰ ਕੌਰ ਰੋਪੜ, ਪਵਨ ਕੁਮਾਰ ਫਾਜਿਲਕਾ, ਅਤੇ ਸੁਰਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਕੌਰ ਫਹਿਗੜ੍ਹ ਸਾਹਿਬ,  ਅਤੇ ਹੋਰ ਆਗੂ/ਵਰਕਰ ਆਗੂ ਹਾਜਿਰ ਹੋਏ ।