ਬਲਾਕ ਡੇਰਾ ਬਾਬਾ ਨਾਨਕ ਭਾਰਤੀ ਜਨਤਾ ਪਾਰਟੀ ਦੇ ਜਰਨਲ ਸਕੱਤਰ ਵਲੋਂ ਇਛਾ ਮ੍ਰਿਤਉ ਦੀ ਮੰਗ
ਬਲਾਕ ਡੇਰਾ ਬਾਬਾ ਨਾਨਕ ਭਾਰਤੀ ਜਨਤਾ ਪਾਰਟੀ ਦੇ ਜਰਨਲ ਸਕੱਤਰ ਵਲੋਂ ਇਛਾ ਮ੍ਰਿਤਉ ਦੀ ਮੰਗ
 
                                ਭਾਰਤੀ ਜਨਤਾ ਪਾਰਟੀ ਦੇ ਬਲਾਕ ਡੇਰਾ ਬਾਬਾ ਨਾਨਕ ਦੇ ਜਰਨਲ ਸਕੱਤਰ ਜਤਿੰਦਰ ਕਾਲੀਆ ਵੱਲੋਂ ਆਪਣੇ ਕਰੋੜਪਤੀ ਗੁਆਂਢੀ ਤੋਂ ਤੰਗ ਆ ਕੇ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ ਤੋਂ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਇਛਾ ਮ੍ਰਿਤਉ ਦੀ ਮੰਗ ਕੀਤੀ ਹੈ । ਭਾਜਪਾ ਆਗੂ ਵੱਲੋਂ ਵਾਇਰਲ ਕੀਤੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ।  ਕਸਬਾ ਕਲਾਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਬਲਾਕ ਜਨਰਲ ਸਕੱਤਰ ਜਤਿੰਦਰ ਕਾਲੀਆ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਵੀਡੀਓ ਵਿਚ ਕਿਹਾ ਕਿ ਉਸ ਦੇ ਕਰੋੜਪਤੀ ਗੁਆਂਢੀ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਉਸ ਨੇ ਅੱਠਵੇਂ ਮਹੀਨੇ ਤੋਂ ਇਨਸਾਫ਼ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ , ਐਸਐਸਪੀ ਗੁਰਦਾਸਪੁਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਲਿਖਤੀ ਤੌਰ ਤੇ ਇਨਸਾਫ ਦੀ ਮੰਗ ਕੀਤੀ ਪ੍ਰੰਤੂ ਇਸਦੇ ਬਾਵਜੂਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ। 
 ਇਸ ਵਾਇਰਲ ਕੀਤੀ ਗਈ ਵੀਡੀਓ ਸੰਬੰਧੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਬਲਾਕ ਜਨਰਲ ਸਕੱਤਰ ਜਤਿੰਦਰ ਕਾਲੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਉਸ ਦੇ ਕਰੋੜਪਤੀ ਗੁਆਂਢੀ ਵੱਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਲਈ ਇਨਸਾਫ਼ ਲੈਣ ਲਈ ਉਸ ਨੇ ਪੁਲਿਸ ਪ੍ਰਸਾਸ਼ਨ ਤੇ ਜ਼ਿਲਾ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਪਰ ਉਸ ਨੂੰ ਇਨਸਾਫ਼ ਨਹੀਂ ਮਿਲਿਆ ਸਗੋਂ ਉਕਤ ਵਿਅਕਤੀ ਵੱਲੋਂ ਉਸ ਖ਼ਿਲਾਫ਼ ਝੂਠੀ ਦਰਖ਼ਾਸਤ ਦੇ ਕੇ ਉਸ ਵੱਲੋਂ ਕੀਤੀਆਂ ਗਈਆਂ ਪਿਛਲੀਆਂ ਸ਼ਿਕਾਇਤਾਂ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ। 
ਓਧਰ ਦੂਸਰੇ ਧਿਰ ਜੰਗ ਬਹਾਦੁਰ ਦਾ ਕੁੱਝ ਹੋਰ ਹੀ ਕਹਿਣਾ ਹੈ ਕਿ ਮਾਮਲਾ ਕੋਰਟ ਚ ਵਿਚਾਰ ਅਧੀਨ ਹੈ ਤੇ ਕੇਸ ਹਾਰਨ ਦੇ ਡਰ ਤੋਂ ਜਤਿੰਦਰ ਕਾਲੀਆ ਇਹ ਸਾਰੇ ਡਰਾਮੇ ਕਰ ਰਿਹਾ ਹੈ ।
 
                        
 All2News
                                    All2News                                
 
                    
                 
                    
                 
                    
                 
                    
                 
                    
                 
                    
                 
                    
                 
            
             
            
             
            
             
            
             
            
             
             
            
 
            
             
             
             
             
            





 
            
                                        
                                     
            
             
            
             
            
             
            
            