ਵੋਟਰਾਂ ਨੇ ਆਪ ਦੀ ਸਰਕਾਰ ਦੇ ਵਿਕਾਸ ਕੰਮਾਂ ਤੇ ਲਗਾਈ ਮੋਹਰ ਔਲਖ

ਵੋਟਰਾਂ ਨੇ ਆਪ ਦੀ ਸਰਕਾਰ ਦੇ ਵਿਕਾਸ ਕੰਮਾਂ ਤੇ ਲਗਾਈ ਮੋਹਰ ਔਲਖ

ਵੋਟਰਾਂ ਨੇ ਆਪ ਦੀ ਸਰਕਾਰ ਦੇ ਵਿਕਾਸ ਕੰਮਾਂ ਤੇ ਲਗਾਈ ਮੋਹਰ ਔਲਖ

ਅੱਡਾ ਸਰਾਂ ( ਜਸਵੀਰ ਕਾਜਲ)
ਲੋਕ ਸਭਾ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਵੱਡੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਤੱਕ ਸੁਬੇ ਤੇ ਰਾਜ ਕਰਨ ਵਾਲੀਆਂ ਪਰਟੀਆਂ ਨੂੰ ਲੋਕ  ਮੂੰਹ ਨਹੀਂ ਲਗਾਉਣਗੇ !
     ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਮੀਤ ਸਿੰਘ ਔਲਖ  ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ  ਨੇ ਕਰਦਿਆਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਤੇ ਦੂਰ ਅੰਦੇਸ਼ੀ ਸੋਚ ਤੋਂ ਸੂਬੇ ਦਾ ਹਰ ਵਰਗ ਖੁਸ਼ ਹੈ। ਪਾਰਟੀ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਤੋਂ  ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਇਸ ਫਤਵੇ ਰਾਹੀਂ ਲੋਕਾਂ ਨੇ ਆਪ  ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਤੇ ਮੋਹਰ ਲਗਾਈ ਹੈ। 

     ਔਲਖ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਵੱਲ ਲੈ ਜਾਵੇਗੀ ਤੇ ਲੋਕਾਂ ਤੇ ਇਸ ਸਰਕਾਰ ਤੋਂ ਜੋ ਉਮੀਦਾਂ ਰੱਖੀਆਂ ਹਨ, ਉਸ ਤੇ ਸਰਕਾਰ ਖਰੀ ਉਤਰੇਗੀ।