ਸਾਧਾਂਵਾਲੀ ਤੇ ਪੱਖੋਕੇ ਟਾਹਲੀ ਸਹਿਬ ਦੇ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਪ੍ਰਤੀ ਕੀਤਾ ਜਾਗਰੂਕ

ਡੀਐਸਪੀ ਸਪੈਸ਼ਲ ਸੈਲ ਬਟਾਲਾ ਰਵਿੰਦਰ ਸਿੰਘ, ਐਸ ਐਚ ਓ ਮੈਡਮ ਦਿਲਪ੍ਰੀਤ ਕੌਰ ਨੇ ਖਾਸ ਤੋਰ ਤੇ ਸ਼ਿਰਕਤ ਕੀਤੀ

ਸਾਧਾਂਵਾਲੀ ਤੇ ਪੱਖੋਕੇ ਟਾਹਲੀ ਸਹਿਬ ਦੇ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਪ੍ਰਤੀ ਕੀਤਾ ਜਾਗਰੂਕ

ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਊਦੇ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਮੈਡਮ ਦਿਲਪ੍ਰੀਤ ਕੌਰ ਦੀ ਅਗਵਈ ਹੇਠ ਸਰਕਰੀ ਪ੍ਰਾਇਮਰੀ ਸਕੂਲ ਵਿਖੇ ਪਿੰਡ ਸਧਵਾਲੀ ਤੇ ਪੱਖੋਕੇ ਟਾਹਲੀ ਸਹਿਬ ਦੇ ਲੋਕਾਂ ਨੂੰ ਨਸ਼ਿਆਂ ਦੇ ਭਿਆਨਕ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈਂ ਵਿਸੇਸ਼ ਕੈੰਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡੀਐਸਪੀ ਸਪੈਸ਼ਲ ਸੈਲ ਬਟਾਲਾ ਰਵਿੰਦਰ ਸਿੰਘ  ਨੇ ਖਾਸ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡੀਐਸਪੀ ਨੇ ਅਖਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨਾਲ ਦੋਸਤਾਨਾ ਵਿਹਾਰ ਰੱਖਦੇ ਹੋਏ ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨਾਂ  ਤੋਂ ਜਣੂ ਕਰਵਾਉਣਾ ਚਾਹੀਦਾ ਹੈ ਤਾ ਜੋ ਸਾਡੇ ਬੱਚੇ ਨਸ਼ਿਆਂ ਤੋਂ ਬਚਦੇ ਹੋਏ ਨਿਰੋਗ ਰਹਿ ਸਕਣ ਤੇ ਬੁਰੀ ਸੰਗਤ ਤੋਂ ਬਚੇ ਰਹਿਣ । ਉਨ੍ਹਾਂ ਇਹ ਵੀ ਕਿਹਾ ਕਿ ਅਗਰ ਕੋਈ ਵੀ ਸ਼ੱਕੀ ਵੇਅਕਤੀ ਜਾਂ ਵਸਤੂ ਦਾ ਪਤਾ ਸਾਨੂੰ ਲਗਦਾ ਹੈ ਤਾਂ ਸਾਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਹਮੇਸ਼ਾ ਹੀ ਆਮ ਲੋਕਾਂ ਦੀ ਮਦਦ ਨੂੰ ਤਿਆਰ ਰਹਿੰਦਾ ਹੈ । ਤੇ ਅਗਰ ਪਿੰਡ ਦੇ ਵਿਕਾਸ ਦੀ ਕੋਈ ਸਮੱਸਿਆ ਹੈ ਤਾਂ ਉਹ ਵੀ ਪੁਲਿਸ ਪ੍ਰਸ਼ਾਸ਼ਨ ਨੂੰ ਦੱਸੀ ਜਾ ਸਕਦੀ ਹੈ ਤਾਂ ਜੋ ਮਨ ਯੋਗ DC ਸਾਹਿਬ ਜੀ ਦੇ ਧਿਆਨ ਵਿਚ ਸਿਧਿ ਲਿਆਈ ਜਾ ਸਕੇ ਤੇ ਉਸਦਾ ਹੱਲ ਜਲਦੀ  ਅਕਾਲ ਸਕੇ। ਇਸ ਮੌਕੇ ਆਪ ਦੇ ਸੀਨੀਅਰ ਅਗੂ ਪਰਵੇਜ ਮਸੀਹ, ਬਿੱਟਾ ਪੱਖੋਕੇ ਟਾਹਲੀ  ਸਾਹਿਬ, ਸਰਪੰਚ ਸੁਖਵਿੰਦਰ  ਸਿੰਘ ਸਾਧਾਂਵਾਲੀ  ,ਬੀਬੀ ਕਰਮਜੀਤ ਕੌਰ, ਕਸ਼ਮੀਰ ਸਿੰਘ, ਪਾਲ ਸਿੰਘ, ਮਿਸਤਰੀ ਬੀਰ ਸਿੰਘ, ਸਜਿੰਦਰ ਸਿਘ ਪੱਖੇਕੇ, ਸੋਹਣ ਸਿੰਘ, ਜਸ ਸਿੰਘ ਹਰੂਵਾਲ,ਪਰਮਜੀਤ ਸਿੰਘ ਪੰਮਾ , ਯੂਸਫ਼ ਮਸੀਹ , ਏ. ਐਸ ਅਈ ਮਲਕੀਅਤ ਸਿੰਘ ,ਏ ਐਸਅਈ ਕਾਬਲ ਸਿੰਘ ਤੋਂ ਇਲਾਵਾ  ਪਿੰਡ ਸਧਾਵਾਲੀ ਤੇ ਪਿੰਡ ਪੱਖੇ ਟਾਹਲੀ  ਸਹਿਬ ਦੇ ਲੋਕ ਭਾਰੀ ਗਿਣਤੀ ਵਿਚ ਮਜੂਦ ਸਨ।