ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਪਨੂੰਆਂ ਚ 2 ਗੈਂਗਸਟਰਾਂ ਸਮੇਤ 5 ਗ੍ਰਿਫਤਾਰ

ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਪਨੂੰਆਂ ਚ 2 ਗੈਂਗਸਟਰਾਂ ਸਮੇਤ 5 ਗ੍ਰਿਫਤਾਰ

ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਪਨੂੰਆਂ ਚ 2 ਗੈਂਗਸਟਰਾਂ ਸਮੇਤ 5 ਗ੍ਰਿਫਤਾਰ

ਇੱਕ ਮੁਖਬਰ ਦੀ ਇਤਲਾਹ ਤੇ ਬਟਾਲਾ ਪੁਲਸ ਅਧੀਨ ਪੈਂਦੇ ਪਿੰਡ ਪੰਨਵਾਂ ਵਿੱਚੋਂ ਇਕ ਘਰ ਵਿਚ ਛਾਪੇਮਾਰੀ ਦੌਰਾਨ ਦੋ ਗੈਂਗਸਟਰਾਂ ਸਮੇਤ ਪੰਜ ਲੋਕਾਂ ਨੂੰ ਨਾਜਾਇਜ਼ ਅਸਲੇ ਅਤੇ ਇੱਕ ਗੱਡੀ ਸਮੇਤ ਕਾਬੂ ਕੀਤਾ ਗਿਆ। ਪ੍ਰੈੱਸ ਵਾਰਤਾ ਦੌਰਾਨ ਐਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਗੈਂਗਸਟਰ ਲਵਪ੍ਰੀਤ ਲਵ  ਅਤੇ ਗੈਂਗਸਟਰ ਪੀਟਰ ਮਸੀਹ ਚੌਕੀ ਬਟਾਲਾ ਪੁਲੀਸ ਨੂੰ ਕੇਸ ਦੇ ਅਧੀਨ ਲੋੜੀਂਦੇ  ਸਨ। ਮੁਖਬਰ ਖਾਸ ਦੀ ਇਤਲਾਹ ਤੇ ਸੀਆਈਏ ਸਟਾਫ ਬਟਾਲਾ ਦੇ ਵੱਲੋਂ ਹਲਕਾ ਫਤਿਹਗਡ਼੍ਹ ਚੂੜੀਆਂ ਅਧੀਨ ਪੈਂਦੇ ਪਿੰਡ ਪਨੂੰਆਂ ਵਿਚ ਰਹਿਣ ਵਾਲੇ ਗੁਰਪ੍ਰਤਾਪ ਸਿੰਘ ਗੱਗੀ ਦੇ ਘਰ ਛਾਪੇਮਾਰੀ ਦੌਰਾਨ  ਲਵਪ੍ਰੀਤ ਲਵ , ਪੀਟਰ ਮਸੀਹ, ਸੁਖਚੈਨ ਸਿੰਘ  ਪ੍ਰਕਾਸ਼ ਮਸੀਹ ਅਤੇ ਗੁਰਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਨ੍ਹਾਂ ਦੇ ਕੋਲੋਂ ਇੱਕ ਰਿਵਾਲਵਰ ਬੱਤੀ ਬੋਰ ਦਾ ਦੋ ਪਿਸਟਲ ਬੱਤੀ ਬੋਰ ਇੱਕ ਵਾਧੂ ਮੈਗਜ਼ੀਨ ਬੱਤੀ ਬੋਰ ਪੱਚੀ ਰੌਂਦ   ਬੱਤੀ ਬੋਰ, ਪਿਸਟਲ ਪੰਦਰਾਂ ਰੌਂਦ ਤੀਹ ਬੋਰ, ਤਿੱਨ ਰੌਂਦ ਬੱਤੀ ਬੋਰ ਅਤੇ ਵਾਰਦਾਤ ਲਈ ਵਰਤੀ ਗਈ ਸਵਿਫਟ ਕਾਰ ਵੀ ਬਰਾਮਦ ਕੀਤੀ ਗਈ ਹੈ।  ਇਨ੍ਹਾਂ ਗੈਂਗਸਟਰਾਂ ਦੇ ਖ਼ਿਲਾਫ਼  ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਪੁੱਛਗਿੱਛ ਸ਼ੁਰੂ ਕੀਤੀ ਜਾਵੇਗੀ।  ਪੁਲਸ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਕੋਈ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਓਧਰ ਫੜੇ ਗਏ ਗੈਂਗਸਟਰ ਲਵਪ੍ਰੀਤ ਸਿੰਘ ਨੇ ਇਸ ਮਾਮਲੇ ਤੇ ਗੱਲ ਕਰਦਿਆਂ ਦੱਸਿਆ ਕਿ ਉਹ ਕਿਸ ਤਰੀਕੇ  ਨਾਲ ਗੈਂਗਸਟਰ ਬਣ ਗਿਆ ਅਤੇ ਉਸ ਦੀ ਕਹਾਣੀ ਕੀ ਹੈ