ਡੇਰਾ ਬਾਬਾ ਨਾਨਕ ਵਿਖੇ ਸਥਿਤ ਬੀਐਸਐਫ ਦੀ ਚੰਦੂ ਵਡਾਲਾ ਚੌਕੀ 250ਮੀਟਰ ਦੀ ਉਚਾਈ 'ਤੇ ਇੱਕ ਸ਼ੱਕੀ ਡਰੋਨ ਦੇਖਿਆ ਗਿਆ
ਡੇਰਾ ਬਾਬਾ ਨਾਨਕ ਵਿਖੇ ਸਥਿਤ ਬੀਐਸਐਫ ਦੀ ਚੰਦੂ ਵਡਾਲਾ ਚੌਕੀ 250ਮੀਟਰ ਦੀ ਉਚਾਈ 'ਤੇ ਇੱਕ ਸ਼ੱਕੀ ਡਰੋਨ ਦੇਖਿਆ ਗਿਆ
ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਸਥਿਤ ਬੀਐਸਐਫ ਦੀ ਚੰਦੂ ਵਡਾਲਾ ਚੌਕੀ ਨੇੜੇ ਕਰੀਬ 250 ਮੀਟਰ ਦੀ ਉਚਾਈ 'ਤੇ ਇੱਕ ਸ਼ੱਕੀ ਡਰੋਨ ਦੇਖਿਆ ਗਿਆ ਹੈ।
ਏਐਨਆਈ ਮੁਤਾਬਕ ਪਾਕਿਸਤਾਨੀ ਡਰੋਨ ਇਸ ਭਾਰਤੀ ਖੇਤਰ ਵਿੱਚ ਰਾਤ 11ਵੱਜ ਕੇ 22 ਮਿੰਟ ਤੇ ਦੇਖਿਆ ਗਿਆ। ਜਦੋਂ ਭਾਰਤੀ BSF ਜਵਾਨਾਂ ਨੇ ਗੋਲੀਬਾਰੀ ਕੀਤੀ ਤਾਂ ਡਰੋਨ ਵਾਪਸ ਪਾਕਿਸਤਾਨੀ ਖੇਤਰ ਵਿੱਚ ਚਲਾ ਗਿਆ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਡਰੋਨ ਕਰੀਬ 15 ਸਕਿੰਟ ਤੱਕ ਭਾਰਤੀ ਖੇਤਰ ਵਿੱਚ ਰਿਹਾ। ਬਾਰਡਰ 'ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਨੇ ਕਰੀਬ 40 ਰਾਉਂਡ ਫਾਇਰ ਕੀਤੇ ਅਤੇ ਰੋਸ਼ਨੀ ਲਈ ਛੇ ਬੰਬ ਸੁੱਟੇ। ਇਸ ਤੋਂ ਬਾਅਦ ਡਰੋਨ ਪਾਕਿਸਤਾਨੀ ਸਰਹੱਦ ਵੱਲ ਵਾਪਸ ਚਲਾ ਗਿਆ। ਭਾਰਤ ਦੇ ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਦਾ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਇਸ ਇਲਾਕੇ 'ਚ ਪਾਕਿਸਤਾਨ ਵਾਲੇ ਪਾਸਿਓਂ ਅਕਸਰ ਘੁਸਪੈਠ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਡਰੋਨਾਂ ਦੀ ਵਰਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਕੀਤੀ ਜਾਂਦੀ ਹੈ। ਪਾਕਿਸਤਾਨ ਲਗਾਤਾਰ ਗਲਤ ਮਨਸੂਬਿਆਂ ਨੂੰ ਅੰਜਾਮ ਦੇਂਦਾ ਹੈ ਭਾਵੇਂ BSF ਦੇ ਨੌਜਵਾਨ ਇਨ੍ਹਾਂ ਮਨਸੂਬਿਆਂ ਨੂੰ ਨਾਕਾਮ ਕਰਦੇ ਰਹਿੰਦੇ ਹਨ। ਇਹ ਹਾਲੇ ਬ੍ਰੈਕਿੰਗ ਨਿਊਜ਼ ਹੀ ਹੈ ਜਲਦ ਹੀ ਹੋਰ ਖੁਲਾਸਾ ਹੋਣ ਦੀ ਉਮੀਦ ਹੈ ।