ਮਾਨਵਤਾ ਦੀ ਸੇਵਾ ਨਾਲ ਜੁੜਨਾ ਚਾਹੀਦਾ ਹੈ, ਹਰ ਪਰਿਵਾਰ ਨੂੰ
ਪਿਤਾ ਅਤੇ ਸਪੁਤਰੀ ਵੱਲੋਂ ਇਕੱਠੇ ਖ਼ੂਨਦਾਨ ਕਰਕੇ ਲੋਕਾਂ ਨੂੰ ਦਿੱਤਾ ਸੁਨੇਹਾ
ਅੱਡਾ ਸਰਾਂ ( ਜਸਵੀਰ ਕਾਜਲ)
ਪਿਤਾ ਅਤੇ ਸਪੁਤਰੀ ਵੱਲੋਂ ਇਕੱਠੇ ਖ਼ੂਨਦਾਨ ਕਰਕੇ ਲੋਕਾਂ ਨੂੰ ਦਿੱਤਾ ਸੁਨੇਹਾ
ਮਾਨਵਤਾ ਦੀ ਸੇਵਾ ਸਰਵਸਾਂਝੀਵਾਲਤਾ ਪਰਉਪਕਾਰੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਹਰ ਪਰਿਵਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਖੂਨਦਾਨ ਤੇ ਨੇਤਰਦਾਨ ਸੇਵਾ ਨਾਲ ਜੁੜੇ ,ਸਰਦਾਰ ਵਰਿੰਦਰ ਸਿੰਘ ਮਸੀਤੀ ਵੱਲੋਂ ਆਪਣੇ ਜਨਮਦਿਨ ਦੇ ਮੌਕੇ ਖ਼ੂਨਦਾਨ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਉਨ੍ਹਾਂ ਦੀ ਸਪੁੱਤਰੀ ਅਮਨਦੀਪ ਕੌਰ ਵੱਲੋਂ ਵੀ ਆਪਣਾ ਖੂਨਦਾਨ ਕਰਕੇ ਆਪਣੇ ਪਿਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਪਿਤਾ ਦੀ ਚਡ਼੍ਹਦੀ ਕਲਾ ਲਈ ਅਰਦਾਸ ਕੀਤੀ । ਪਿਤਾ ਅਤੇ ਸਪੁਤਰੀ ਵੱਲੋਂ ਇਕੱਠੇ ਹੀ ਭਾਈ ਘਨ੍ਹੱਈਆ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਖੂਨ ਦਾਨ ਕਰ ਕੇ ਮਾਨਵਤਾ ਦੀ ਸੇਵਾ ਕਰਨ ਲਈ ਇਕ ਉਦਾਹਰਨ ਪੇਸ਼ ਕੀਤੀ । ਸਰਦਾਰ ਮਸੀਤੀ ਨੇ ਕਿਹਾ ਕਿ ਇਸ ਮਹਾਨ ਸੇਵਾ ਲਈ ਉੱਘੇ ਸਮਾਜ ਸੇਵੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਉਨ੍ਹਾਂ ਦੇ ਪ੍ਰੇਰਨਾ ਸਰੋਤ ਹਨ ਅਤੇ ਉਹ ਪੂਰੀ ਜ਼ਿੰਦਗੀ ਇਨ੍ਹਾਂ ਮਹਾਨ ਸੇਵਾਵਾਂ ਲਈ ਪੰਜਾਬ ਭਰ ਵਿੱਚ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਪ੍ਰੋ ਬਹਾਦਰ ਸਿੰਘ ਸੁਨੇਤ,ਬਲਜੀਤ ਸਿੰਘ ਪਨੇਸਰ ਅਤੇ ਗੁਰਪ੍ਰੀਤ ਸਿੰਘ ਵੱਲੋਂ ਖੂਨਦਾਨੀ ਪਿਤਾ ਅਤੇ ਸਪੁੱਤਰੀ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮਿਠਾਈ ਨਾਲ ਮੂੰਹ ਮਿੱਠਾ ਕਰਵਾਇਆ ।ਇਸ ਮਹਾਨ ਸੇਵਾ ਕਾਰਜਾਂ ਲਈ ਅਤੇ ਜਨਮਦਿਨ ਦੇ ਮੌਕੇ ਤੇ ਜਸਵੀਰ ਸਿੰਘ ਮਨਮੋਹਣ ਸਿੰਘ ਡਾ ਕੇਵਲ ਸਿੰਘ ਵੱਲੋਂ ਵੀ ਮਸੀਤੀ ਯੀ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਜਨਮਦਿਨ ਇਸ ਢੰਗ ਨਾਲ ਦੀਨ ਦੁਨੀਆਂ ਸੇਵਾ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਖ਼ੂਨਦਾਨ ਅਤੇ ਨੇਤਰਦਾਨ ਸੇਵਾ ਸਮਰਪਿਤ ਕਰ ਕੇ ਮਨਾਵੇ ਅਤੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਸੀ ।