ਟਾਂਡਾ ਪੁਲਿਸ ਵੱਲੋਂ ਚੋਰੀ ਅਤੇ ਖੋਹਾਂ ਦੀਆਂ ਵਾਰਦਾਤਾ ਕਰਨ ਵਾਲੇ ਦੋ ਦੋਸ਼ੀ, ਚੋਰੀ ਸ਼ੁਦਾ ਰਿਵਾਲਵਰ .32 ਬੋਰ ਸਮੇਤ 5 ਜਿੰਦਾ ਰੋਂਦ ਅਤੇ 570 ਨਸ਼ੀਲੀਆਂ ਗੋਲੀਆ ਸਮੇਤ ਕਾਬੂ।
ਟਾਂਡਾ ਪੁਲਿਸ ਵੱਲੋਂ ਚੋਰੀ ਅਤੇ ਖੋਹਾਂ ਦੀਆਂ ਵਾਰਦਾਤਾ ਕਰਨ ਵਾਲੇ ਦੋ ਦੋਸ਼ੀ, ਚੋਰੀ ਸ਼ੁਦਾ ਰਿਵਾਲਵਰ .32 ਬੋਰ ਸਮੇਤ 5 ਜਿੰਦਾ ਰੋਂਦ ਅਤੇ 570 ਨਸ਼ੀਲੀਆਂ ਗੋਲੀਆ ਸਮੇਤ ਕਾਬੂ।
ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਦਰ ਲਾਂਬਾ ਜੀ ਨੇ ਦੱਸਿਆ ਕਿ ਜਿਲੇ ਅੰਦਰ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਹੁਸ਼ਿਆਰਪੁਰ, ਸ਼੍ਰੀ ਹਰਜੀਤ ਸਿੰਘ ਡੀ.ਐਸ.ਪੀ ਸਬ ਭਵੀਜਨ ਟਾਂਡਾ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਬਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਮਿਤੀ 23,04.2024 ਨੂੰ ਐਸ.ਆਈ. ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਂਸਲ ਹੋਈ ਜਦੋਂ ਪਿੰਡ ਗਿੱਲ ਨਜਦੀਕ ਨਾਕਾਬੰਦੀ ਦੌਰਾਨੇ ਪੁਲ ਪੁਖਤਾ ਸਾਇਡ ਤੋਂ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਇੱਕ ਕਾਲੇ ਰੰਗ ਦੇ ਅਪਾਚੀ ਮੋਟਰ ਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਉਹਨਾਂ ਪਾਸੋ ਇੱਕ ਚੋਰੀ ਸ਼ੁਦਾ ਰਿਵਾਲਵਰ .32 ਬੋਰ ਸਮੇਤ 5 ਜਿੰਦਾ ਰੋਂਦ, 2 ਮਿਸ ਫਾਇਰ ਰੋਂਦ ਅਤੇ 570 ਨਸ਼ੀਲੀਆਂ ਗੋਲੀਆ ਬ੍ਰਾਮਦ ਕੀਤੀਆ ਗਈਆ ਹਨ, ਜਿਸ ਤੇ ਮੁੱਕਦਮਾ ਦਰਜ ਰਜਿਸ਼ਟਰ ਕੀਤਾ ਗਿਆ। ਦੋਨਾਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂਨ ਵਲੋਂ ਇਲਾਕੇ ਵੱਖ ਵੱਖ ਥਾਣਿਆਂ ਦੇ ਏਰੀਏ ਵਿਚ ਘਰਾਂ ਵਿਚੋਂ ਕੀਤੀਆਂ ਚੋਰੀਆਂ ਬਾਰੇ ਵੀ ਖੁਲਾਸੇ ਕੀਤੇ ਗਏ ਹਨ। ਦੋਸ਼ੀਆਂਨ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।
ਗ੍ਰਿਫਤਾਰ ਦੋਸ਼ੀ : 1. ਰਾਜਾ ਵਾਰਮਾ ਉਰਫ ਲਾਲਾ ਪੁੱਤਰ ਰਾਧੇ ਸ਼ਾਮ ਵਾਸੀ ਜਗੀਰਪੁਰ ਰੋਡ ਲੁਧਿਆਣਾ
2. ਸੰਜੇ ਕੁਮਾਰ ਪੁੱਤਰ ਸ਼ੀਤਲ ਪ੍ਰਸ਼ਾਦ ਵਾਸੀ ਉਪਧਾਣੇ ਪਿੰਡ ਜਗੀਰਪੁਰ ਥਾਣਾ ਟਿੱਬਾ ਜਿਲਾ ਲੁਧਿਆਣਾ।
ਦੱਸਣਯੋਗ ਹੈ ਕਿ ਦੋਸ਼ੀਆਂ ਦਾ ਤਰੀਕਾ ਵਾਰਦਾਤ ਸ਼ਤਰਾਣਾ ਸੀ ਅਤੇ ਦੋਸ਼ੀ ਬਹੁਤ ਹੀ ਸ਼ਾਤਰ ਕਿਸਮ ਦੇ ਵਿਅਕਤੀ ਹਨ। ਤਿੰਨ ਜਣੇ ਰਲ ਕੇ ਅਪਾਚੀ ਮੋਟਰ ਸਾਇਕਲ ਰੰਗ ਕਾਲਾ ਤੇ ਚੋਰੀ ਕਰਨ ਜਾਂਦੇ ਸਨ। ਇਕ ਵਿਅਕਤੀ ਦੇ ਹੱਥ ਵਿਚ ਹੈਲਮੈਟ ਫੜਿਆ ਹੁੰਦਾ ਸੀ। ਇਹ ਜਦੋਂ ਵੀ ਲੁਧਿਆਣੇ ਤੋ ਚੋਰੀਆਂ ਕਰਨ ਲਈ ਨਿਕਲਦੇ ਸਨ ਤਾਂ ਇਹ ਵੱਖ ਵੱਖ ਪਿੰਡਾਂ ਵਿਚ ਘੁੰਮ ਕੇ ਦੇਖਦੇ ਸਨ ਕਿ ਕਿਸ ਘਰ ਨੂੰ ਬਾਹਰ ਤੋਂ ਤਾਲਾ ਲੱਗਾ ਹੋਇਆ ਹੈ। ਜਿਸ ਘਰ ਨੂੰ ਵੀ ਬਾਹਰ ਤੋਂ' ਤਾਲਾ ਲੱਗਾ ਹੁੰਦਾ ਸੀ ਇਹ ਉਸ ਘਰ ਅੰਦਰ ਵੜ ਕੇ 10/15 ਮਿੰਟਾਂ ਵਿਚ ਹੀ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ।