ਫਾਈਨੈਂਸ ਕੰਪਨੀਆਂ ਦੁਆਰਾ ਦਿੱਤੇ ਵਿਆਜੂ ਪੈਸਿਆ ਦੀ ਕਿਸ਼ਤ , ਨਾਂ ਦੇ ਹੋਣ ਤੇ ਤੰਗ ਕੀਤਾ ਜਾ ਰਿਹਾ ਗਰੀਬ ਲੋਕਾ ਨੂੰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਸਾਵਿੰਦਰ ਸਿੰਘ ਚੋਤਾਲਾ ਜੀ ਦੀ ਅਗਵਾਈ

ਫਾਈਨੈਂਸ  ਕੰਪਨੀਆਂ ਦੁਆਰਾ ਦਿੱਤੇ ਵਿਆਜੂ ਪੈਸਿਆ ਦੀ ਕਿਸ਼ਤ , ਨਾਂ ਦੇ ਹੋਣ ਤੇ  ਤੰਗ ਕੀਤਾ ਜਾ ਰਿਹਾ ਗਰੀਬ ਲੋਕਾ ਨੂੰ
mart daar

ਅੱਡਾ ਸਰਾਂ ( ਜਸਵੀਰ ਕਾਜਲ)

ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਸਾਵਿੰਦਰ ਸਿੰਘ ਚੋਤਾਲਾ ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਤੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਸੇਖੋਂ ਦੁਆਰਾ 3 ਮੀਟਿੰਗਾ ਕਰਵਾਈਆਂ ਗਈਆਂ। ਪਹਿਲੀ ਮੀਟਿੰਗ ਡਵਿੱਡਾ ਅਹਿਰਾਣਾ ਵਿੱਚ ਲਗਭਗ 7-8 ਪਿੰਡ ਇਕੱਠੇ ਹੋਏ, ਦੂਜੀ ਮੀਟਿੰਗ ਚੱਬੇਵਾਲ ਵਿੱਚ 6 ਪਿੰਡ ਇਕੱਠੇ ਹੋਏ, ਇਸੇ ਤਰਾਂ ਤੀਸਰੀ ਮੀਟਿੰਗ ਹਰਦੋ ਖਾਨਪੁਰ ਦੇ ਵਿੱਚ 6-7 ਪਿੰਡਾਂ ਦੀਆ ਬੀਬੀਆਂ ਦਾ ਵਿਸ਼ਾਲ ਇਕੱਠ ਹੋਇਆ। ਇਨ੍ਹਾਂ ਮੀਟਿੰਗਾਂ ਦਾ ਮਕਸਦ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਫ਼ਾਈਨਾਂਸ ਕੰਪਨੀਆਂ ਨੇ ਜੋ ਕਰਜ਼ਾ ਦਿੱਤਾ ਹੈ ਉਹ ਗਰੀਬ ਲੋਕਾਂ ਕੋਲ਼ੋਂ ਕਰਜ਼ਾ ਵਾਪਿਸ ਨਹੀਂ ਦਿੱਤਾ ਜਾ ਰਿਹਾ, ਇਸ ਕਰਜ਼ੇ ਦੀ ਮਾਰ ਝੱਲ ਰਹੇ ਗਰੀਬ ਲੋਕਾਂ ਦਾ ਫਾਈਨਾਂਸ ਵਾਲੇ ਉਨ੍ਹਾਂ ਦੇ ਘਰਾ ਦਾ ਸਾਮਾਨ ਚੱਕ ਰਹੇ ਆ, ਕੋਰਟ ਕੇਸ ਲੱਗਾ ਰਹੇ ਆ , ਉਨ੍ਹਾਂ ਦਾ ਨੁਕਸਾਨ ਕਰ ਰਹੇ ਆ। ਸਾਡੀ ਜੱਥੇਬੰਦੀ ਕੋਲ ਪੀੜਤ ਬੀਬੀਆ ਆਈਆ ਤੇ  ਜੱਥੇਬੰਦੀ ਨੇ ਫੈਸਲਾ ਕੀਤਾ ਕਿ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਜ਼ਿਲ੍ਹਾ ਹੁਸ਼ਿਆਰਪੁਰ ਕਮੇਟੀ ਨੇ ਫੈਸਲਾ ਕੀਤਾ ਕਿ ਜਦੋਂ ਇਹਨਾਂ ਗਰੀਬ ਪਰਿਵਾਰਾਂ ਕੋਲ ਪੈਸੇ ਹੋਣਗੇ ਇਹ ਦੇ ਦੇਣਗੇ। ਜਿੰਨਾ ਟਾਇਮ ਇਨ੍ਹਾਂ ਗਰੀਬ ਪਰਿਵਾਰਾਂ ਕੋਲ ਪੈਸੇ ਨਹੀਂ ਹਨ ਇੰਨਾਂ ਨੂੰ ਤੰਗ ਪ੍ਰੈਸ਼ਾਨ ਨਾ ਕੀਤਾ ਜਾਵੇ। 
     ਨਾਲ ਹੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਹਾ ਜਿਸ ਤਰਾਂ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਜਾਂਦਾ ,ਇਸੇ ਤਰਾਂ ਇਹ ਗਰੀਬ ਲੋਕਾਂ ਦਾ ਵੀ ਥੋੜਾ-ਥੋੜਾ ਕਰਜ਼ਾ ਮਾਫ਼ ਕੀਤਾ ਜਾਵੇ । ਜੇਕਰ ਸਰਕਾਰ ਇਹ ਕਰਜ਼ਾ ਮਾਫ਼ ਨਹੀਂ ਕਰਦੀ ਅਸੀਂ ਮੁੱਦੇ ਤੇ ਲ਼ੜਾਈ ਵੱਡੀ ਕਰਾਗੇ, ਤਕੜੀ ਕਰਾਂਗੇ ਤੇ ਲੜਾਂਗੇ । ਜੋ ਵੀ ਇਸਦੇ ਸਿੱਟੇ ਨਿਕਲਣਗੇ ਇਸਦੀ ਜੁੰਮੇਵਾਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਹੋਵੇਗੀ । ਅਸੀਂ ਲਗਾਤਾਰ ਗਰੀਬ ਲੋਕਾਂ ਦੇ ਹੱਕ ਵਿੱਚ ਖੜੇ ਹਾ ਜੀ॥