ਐਚ ਟੀ ਵੇਟਿੰਗ ਅਧਿਆਪਕ ਯੂਨੀਅਨ ਪੰਜਾਬ ਸਰਕਾਰ ਵਿਰੁੱਧ ਕਰਨਗੇ ਰੋਸ ਮੁਜ਼ਾਹਰੇ,,,ਬਲਕਾਰ ਸਿੰਘ ਪੂਨੀਆ
ਐਚ ਟੀ ਵੇਟਿੰਗ ਅਧਿਆਪਕ ਯੂਨੀਅਨ ਪੰਜਾਬ ਸਰਕਾਰ ਵਿਰੁੱਧ ਕਰਨਗੇ ਰੋਸ ਮੁਜ਼ਾਹਰੇ,,,ਬਲਕਾਰ ਸਿੰਘ ਪੂਨੀਆ
ਗੜਦੀਵਾਲਾ (ਸੁਖਦੇਵ ਰਮਦਾਸਪੁਰ )ਪਿਛਲੇ 2 ਸਾਲ ਤੋਂ 1558 ਐਚ•ਟੀ• ਭਰਤੀ ਚ ਸਲੈਕਟਡ ਅਧਿਆਪਕ ਮਜਬੂਰ ਨੇ ਦਰ ਦਰ ਦੀਆਂ ਠੋਕਰਾਂ ਖਾਣ ਲਈ, 31 ਜੁਲਾਈ ਨੂੰ ਕਰਨਗੇ ਮੁਹਾਲੀ ਵਿਖੇ ਆਮ ਆਦਮੀ ਪਾਰਟੀ ਖ਼ਿਲਾਫ਼ ਰੋਸ ਮੁਜਾ਼ਹਰਾ-- ਐਚ•ਟੀ• ਵੇਟਿੰਗ ਅਧਿਆਪਕ ਯੂਨੀਅਨ
ਕਾਂਗਰਸ ਸਰਕਾਰ ਸਮੇਂ ਸਿੱਖਿਆ ਵਿਭਾਗ ਅਧੀਨ 2019 ਵਿੱਚ ਲਿਖਤੀ ਟੈਸਟ ਦੇ ਆਧਾਰ ਤੇ 1558 ਮੁੱਖ ਅਧਿਆਪਕਾਂ(ਐਚ ਟੀ) ਦੀ ਸਿੱਧੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ । ਜਿਸ ਤਹਿਤ ਵਿਭਾਗ ਵੱਲੋਂ 300 ਅੰਕਾਂ ਦਾ ਲਿਖਤੀ ਟੈਸਟ ਲਿਆ ਗਿਆ । ਟੈਸਟ ਲੈਣ ਉਪਰੰਤ ਮੈਰਿਟ ਦੇ ਆਧਾਰ ਤੇ ਇਹ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ।ਭਰਤੀ ਦੇ ਅੰਤਿਮ ਪੜਾਅ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਲਗਭਗ 400 ਉਮੀਦਵਾਰਾਂ ਦੀ ਸਲੈਕਸ਼ਨ ਇਹਨਾਂ ਪੋਸਟਾਂ ਤੇ ਕੀਤੀ ਗਈ । ਇਹਨਾਂ ਅਧਿਆਪਕਾਂ ਦੀ ਸਕਰੂਟਨੀ 25 ਅਤੇ 26 ਨਵੰਬਰ 2019 ਵਿੱਚ ਕੀਤੀ ਗਈ ਸੀ ਪਰੰਤੂ ਕਾਂਗਰਸ ਸਰਕਾਰ ਨੇ 2 ਸਾਲ ਦੇ ਸਮੇਂ ਵਿੱਚ ਵੀ ਇਸ ਭਰਤੀ ਨੂੰ ਪੂਰਾ ਨਾ ਕੀਤਾ ਅਤੇ 18/08/2021 ਨੂੰ ਅਚਾਨਕ ਇਸ ਭਰਤੀ ਨੂੰ ਵਿਚ ਵਿਚਾਲੇ ਬੰਦ ਕਰਨ ਦਾ ਨੋਟਿਸ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ। ਜਿਸ ਕਾਰਨ ਇਸ ਭਰਤੀ ਵਿੱਚ ਸਲੈਕਟਡ ਲਗਭਗ 300 ਦੇ ਕਰੀਬ ਯੋਗ ਉਮੀਦਵਾਰ ਨੂੰ ਨਿਯੁਕਤੀ ਪੱਤਰ ਮਿਲਣ ਤੋਂ ਵਾਂਝੇ ਰਹਿਣਾ ਪਿਆ। ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹਨਾਂ ਉਮੀਦਵਾਰਾਂ ਨੂੰ ਬਹੁਤ ਉਮੀਦਾਂ ਸਨ ਪਰੰਤੂ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਕਾਫ਼ੀ ਉਪਰਾਲਿਆਂ ਤੋਂ ਬਾਅਦ ਵੀ ਉਹਨਾਂ ਨੂੰ ਸਿੱਖਿਆ ਮੰਤਰੀ ਸਾਹਿਬ ਨਾਲ ਕੋਈ ਮੀਟਿੰਗ ਹੁਣ ਤੱਕ ਨਹੀਂ ਮਿਲ ਪਾ ਰਹੀ। ਜਿਸ ਕਾਰਨ ਯੂਨੀਅਨ ਨੇ ਸੰਘਰਸ਼ ਕਰਨ ਦਾ ਮਨ ਬਣਾ ਲਿਆ ਹੈ। ਜਿਸ ਤਹਿਤ 31ਜੁਲਾਈ ਨੂੰ ਮੁਹਾਲੀ ਵਿਖੇ ਸਰਕਾਰ ਖ਼ਿਲਾਫ਼ ਰੋਸ ਮੁਜਾਹਰਾ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕੋਈ ਨਾ ਕੋਈ ਗੁਪਤ ਐਕਸ਼ਨ ਵੀ ਕੀਤਾ ਜਾਵੇਗਾ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਭਰਤੀ ਨੂੰ ਮੁੜ ਤੋਂ ਸ਼ੁਰੂ ਕਰਕੇ ਖਾਲੀ ਰਹਿੰਦੀ ਇੱਕ ਇੱਕ ਅਸਾਮੀ ਨੂੰ ਤੁਰੰਤ ਭਰ ਕੇ ਇਹਨਾਂ ਉਮੀਦਵਾਰਾਂ ਨਾਲ ਨਿਆਂ ਕੀਤਾ ਜਾਵੇ। ਯੂਨੀਅਨ ਆਗੂ ਬਲਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਆਰ•ਟੀ•ਆਈਜ਼ ਤੋਂ ਮਿਲੀਆਂ ਸੂਚਨਾਵਾਂ ਤਹਿਤ ਇਹ ਸਬੂਤ ਹੈ ਕਿ ਹੁਣ ਵੀ ਇਸ ਭਰਤੀ ਦੀਆਂ ਵੱਡੀ ਸੰਖਿਆ ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਇਸ ਮੌਕੇ ਬਲਕਾਰ ਸਿੰਘ ਪੂਨੀਆ, ਜੋਗਾ ਸਿੰਘ ਘਨੌਰ,ਸੁਰਿੰਦਰ ਉੱਪਲ,ਗੁਰਮੀਤ ਕੌਰ ਸੰਗਰੂਰ, ਸਤਨਾਮ ਸਿੰਘ ਭੰਗੂ, ਰਣਜੀਤ ਸਿੰਘ ਅੰਮ੍ਰਿਤਸਰ ਅਤੇ ਭਗਵੰਤ ਕੌਰ, ਪ੍ਰਵੀਨ ਕੁਮਾਰ, ਰਮੇਸ਼ ਚੰਦਰ ਆਦਿ ਹਾਜ਼ਰ ਰਹੇ।