ਕਬਰਸਤਾਨ ਨੂੰ ਲੈ ਕੇ ਈਸਾਈ ਭਾਈਚਾਰੇ ਅਤੇ ਕਿਸਾਨਾਂ ਵਿਚਕਾਰ ਝੜਪ । ਪੁਲਿਸ ਨੇ ਮਾਹੌਲ ਸ਼ਾਂਤ ਕਰਵਾਇਆ

ਈਸਾਈ ਭਾਈਚਾਰੇ ਅਤੇ ਕਿਸਾਨਾਂ ਵਿਚਕਾਰ ਝੜਪ ਗੁਰਦਾਸਪੁਰ ਕਾਦੀਆ ਨੇੜੇ ਪਿੰਡ ਭੈਣੀ ਪਸਵਾਲ

mart daar

ਜ਼ਿਲ੍ਹਾ ਗੁਰਦਾਸਪੁਰ ਕਾਦੀਆ ਨੇੜੇ ਪਿੰਡ ਭੈਣੀ ਪਸਵਾਲ ਵਿੱਚ ਅੱਜ ਕਬਰਿਸਤਾਨ ਨੂੰ ਲੈ ਕੇ ਈਸਾਈ ਭਾਈਚਾਰੇ ਅਤੇ ਕਿਸਾਨਾਂ ਵਿੱਚ ਝੜਪ ਹੋ ਗਈ। ਦੋ ਮਹੀਨੇ ਪਹਿਲਾਂ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤ ਵੱਲੋਂ ਈਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਜ਼ਮੀਨ ਅਲਾਟ ਕੀਤੀ ਗਈ ਸੀ ਪਰ ਅੱਜ ਉਸੇ ਪਿੰਡ ਦੇ ਹੀ ਇੱਕ ਕਿਸਾਨ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਬੁਲਾ ਲਿਆ ਤੇ ਮਹੌਲ ਭੱਖ ਗਿਆ । 
ਮੌਕੇ 'ਤੇ ਹੀ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਅਤੇ ਸਥਿਤੀ ਨੂੰ ਸ਼ਾਂਤ ਕੀਤਾ ਗਿਆ। ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੇ ਬੀ.ਡੀ.ਪੀ.ਓ. ਨੇ ਕਿਹਾ ਕਿ ਸਰਕਾਰੀ ਕੰਮ 'ਚ ਵਿਘਨ ਪਾਉਣ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿਸਾਨ ਸਿਮਰਨਦੀਪ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਸਿਆਸਤ ਚੱਲ ਰਹੀ ਹੈ। ਸਰਪੰਚ ਵੋਟਾਂ ਲਈ ਸਾਡੇ 'ਤੇ ਦਬਾਅ ਪਾ ਰਿਹਾ ਹੈ। ਕਬਰਸਤਾਨ ਦੀ ਹੱਦਬੰਦੀ ਗਲਤ ਸੀ ਜਿਸ ਕਾਰਨ ਸਾਨੂੰ ਕਿਸਾਨ ਯੂਨੀਅਨ ਦਾ ਸਹਾਰਾ ਲੈਣਾ ਪਿਆ।
ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੇ ਬਲਾਕ ਵਿਕਾਸ ਪੰਚਾਇਤ ਅਫ਼ਸਰ ਨੇ ਦੱਸਿਆ ਕਿ ਕਬਰਸਤਾਨ ਲਈ ਜ਼ਮੀਨ ਮਸੀਹੀ ਭਾਈਚਾਰੇ ਨੂੰ ਦਿੱਤੀ ਗਈ ਸੀ, ਜਿਸ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਸੀ ਪਰ ਕਿਸਾਨਾਂ ਨੇ ਸਰਕਾਰੀ ਕੰਮ ਵਿਗਨ ਪਾ ਦਿੱਤਾ ਹੈ। ਉਨ੍ਹਾਂ ਤਾੜਨਾ ਵੀ ਕੀਤੀ ਕਿ ਸਰਕਾਰੀ ਕੰਮ ਵਿਗਨ ਪਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ |