ਹਲਕਾ ਫਤਿਹਗੜ੍ਹ ਚੂੜੀਆਂ ਦੇ ਲੋਕ ਚੇਅਰਮੈਨ ਪਨੂੰ ਨਾਲ ਚੱਟਾਨ ਵਾਂਗ ਖੜ੍ਹੇ ਹਨ: ਸੈਮੂਅਲ ਦਾਖਲਾ
ਆਪ ਵਕਰਕ ਭਰਮ ਫੈਲਾਉਣ ਵਾਲੀਆਂ ਕਾਲੀਆਂ ਭੇਡਾਂ ਤੋਂ ਸੁਚੇਤ ਰਹਿਣ

ਫ਼ਤਿਹਗੜ੍ਹ ਚੂੜੀਆਂ ( ਰਾਜੀਵ ਸੋਨੀ ) ਹਲਕਾ ਫਤਿਹਗੜ੍ਹ ਚੂੜੀਆਂ ਦੇ ਸਾਰੇ ਲੋਕ ਅਤੇ ਆਮ ਆਦਮੀ ਪਾਰਟੀ ਦੇ ਸੂਝਵਾਨ ਵਰਕਰ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਅਤੇ ਪਨਸਪ ਦੇ ਚੇਅਰਮੈਨ ਸ੍ਰ ਬਲਬੀਰ ਸਿੰਘ ਪਨੂੰ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਹਮੇਸ਼ਾ ਖੜ੍ਹੇ ਰਹਿਣਗੇ, ਇਹਨਾਂ ਲਫ਼ਜਾਂ ਦਾ ਪ੍ਰਗਟਾਵਾ ਸੀਨੀਅਰ ਆਪ ਆਗੂ ਸੈਮੂਅਲ ਗਿੱਲ ਦਾਖਲਾ ਨੇ ਗੱਲਬਾਤ ਦੌਰਾਨ ਕੀਤਾ। ਦਾਖਲਾ ਨੇ ਕਿਹਾ ਕਿ ਚੇਅਰਮੈਨ ਬਲਬੀਰ ਸਿੰਘ ਪਨੂੰ ਵੱਲੋਂ ਹਲਕੇ ਦੇ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਜਾ ਰਹੀਆਂ ਅਤੇ ਪਿੰਡਾ ਦੇ ਸਾਂਝੇ ਕੰਮ ਬੜੀ ਲਗਨ ਅਤੇ ਸ਼ਿੱਦਤ ਨਾਲ ਕੀਤੇ ਜਾ ਰਹੇ ਹਨ, ਅਤੇ ਹਲਕੇ ਦੇ ਲੋਕ ਬਲਬੀਰ ਸਿੰਘ ਪਨੂੰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਹਨ। ਸੈਮੂਅਲ ਦਾਖਲਾ ਨੇ ਕਿਹਾ ਕਿ ਹਲਕਾ ਫ਼ਤਿਹਗੜ੍ਹ ਚੂੜੀਆਂ ਵਿਚ ਕੁਝ ਕਾਲੀਆਂ ਭੇਡਾਂ ਜਿਹਨਾਂ ਦੀ ਵਿਰੋਧੀ ਪਾਰਟੀਆਂ ਨਾਲ ਗੰਢਤੁਪ ਹੈ ਅਤੇ ਉਹ ਵਿਰੋਧੀਆਂ ਦੇ ਇਸ਼ਾਰਿਆਂ ਤੇ ਆਮ ਆਦਮੀ ਪਾਰਟੀ ਕਮਜ਼ੋਰ ਕਰਨ ਅਤੇ ਪਨੂੰ ਸਾਹਿਬ ਦੇ ਅਕਸ਼ ਨੂੰ ਵਿਗਾੜ ਚ ਲੱਗੀਆਂ ਹੋਈਆਂ ਹਨ, ਇਸ ਲਈ ਹਲਕੇ ਦੇ ਸਾਰੇ ਲੋਕ ਅਤੇ ਵਰਕਰ ਇਹਨਾਂ ਲੋਕਾਂ ਤੋਂ ਸੁਚੇਤ ਰਹਿਣ।