ਡਾ. ਬੀ ਆਰ ਅੰਬੇਡਕਰ ਯੂਥ ਕਲੱਬ ਵੱਲੋਂ ਐਨ ਆਰ ਆਈ ਵੀਰਾਂ ਦਾ ਕੀਤਾ ਗਿਆ ਸਨਮਾਨ
ਡਾ. ਬੀ ਆਰ ਅੰਬੇਡਕਰ ਯੂਥ ਕਲੱਬ ਵੱਲੋਂ ਐਨ ਆਰ ਆਈ ਵੀਰਾਂ ਦਾ ਕੀਤਾ ਗਿਆ ਸਨਮਾਨ
ਅੱਡਾ ਸਰਾਂ ( ਜਸਵੀਰ ਕਾਜਲ)
ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਨਾਲ ਪਿੰਡ ਕੰਧਾਲਾ ਜੱਟਾਂ ਵਿਚ ਚੱਲ ਰਹੇ ਡਾ ਬੀ ਆਰ ਅੰਬੇਡਕਰ ਯੂਥ ਕਲੱਬ ਰਜਿ. ਦੇ ਮੈਂਬਰਾਂ ਵੱਲੋਂ ਪਿੰਡ ਦੇ ਐੱਨ ਆਰ ਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ।
ਇਸ ਮੌਕੇ ਕਲੱਬ ਪ੍ਰਧਾਨ ਜਸਵੀਰ ਸਿੰਘ ਲੱਕੀ ਨੇ ਦੱਸਿਆ ਕਿ ਗੁਰਜੀਤ ਸਿੰਘ ਜੀਤਾ ਪੁਰਤਗਾਲ, ਜਗਪ੍ਰੀਤ ਸਿੰਘ ਜੱਗਾ ਕਤਰ, ਦਵਿੰਦਰ ਸਿੰਘ ਹੈਪੀ ਦੁਬਈ, ਜੋ ਕਲੱਬ ਨੂੰ ਅਟੁੱਟ ਸੇਵਾ ਭਾਵ ਨਾਲ ਸਮ੍ਰਪਿਤ ਹਨ ਅਤੇ ਵੱਖ ਵੱਖ ਸਮੇਂ ਤੇ ਚੱਲ ਰਹੇ ਕਲੱਬ ਦੇ ਪ੍ਰੋਗਰਾਮਾਂ ਵਿੱਚ ਸਹਿਯੋਗ ਕਰਦੇ ਰਹਿੰਦੇ ਹਨ ਅਤੇ ਅੱਗੇ ਵੀ ਸੇਵਾ ਕਰਨ ਲਈ ਵਚਨਬੱਧ ਹਨ ਦਾ ਸਨਮਾਨ ਅੱਜ ਕਲੱਬ ਦੇ ਮੈਂਬਰਾਂ ਨੇ ਸਾਂਝੇ ਉਪਰਾਲੇ ਨਾਲ ਕੀਤਾ । ਕਲੱਬ ਸਰਪ੍ਰਸਤ ਡਾ ਚਰਨਜੀਤ ਸਿੰਘ ਪੜਬੱਗਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਸਾਹਿਬ ਦੀ ਸੋਚ ਨੂੰ ਸਮਰਪਿਤ ਪ੍ਰੋਗਰਾਮ ਆਉਣ ਵਾਲੇ ਮਹੀਨੇ ਵਿਚ ਵੀ ਕਰਵਾਇਆ ਜਾਣਾ ਹੈ। ਜਿਸ ਦੀ ਤਰੀਕ ਅਜੇ ਪੱਕੀ ਨਹੀਂ ਹੋਈ ਹੈ। ਜਲਦ ਹੀ ਆਉਣ ਵਾਲੇ ਦਿਨਾਂ ਚ. ਮੀਟਿੰਗਾਂ ਵਿੱਚ ਸਾਂਝੀ ਕੀਤੀ ਜਾਵੇਗੀ । ਜਿਸ ਵਿੱਚ ਮਿਸ਼ਨਰੀ ਬੁਲਾਰੇ ਅਤੇ ਨਾਟਕੀ ਕਲਾਕਾਰਾਂ ਦੀਆਂ ਟੀਮਾਂ ਬਾਬਾ ਸਾਹਿਬ ਦੀ ਜੀਵਨੀ ਅਤੇ ਸੋਚ ਤੇ ਚਾਨਣਾ ਪਾਉਣਗੀਆਂ । ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਲਾਕੇ ਦੇ ਸਹਿਯੋਗ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੀ ਕਰਵਾਇਆ ਜਾਵੇਗਾ ।
ਇਸ ਮੌਕੇ ਅਮਰਜੀਤ ਸਿੰਘ ਹੀਰ, ਫ਼ੌਜੀ ਮਨਦੀਪ ਸਿੰਘ, ਫੌਜੀ ਹਰਭਜਨ ਸਿੰਘ ,ਕੁਲਦੀਪ ਸਿੰਘ ਚਮਨਪ੍ਰੀਤ ਸਿੰਘ ਚਮਨ, ਜਸਬੀਰ ਸਿੰਘ ਨਿੱਕਾ , ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਪਵਿੱਤਰ ਸਿੰਘ, ਅਤੇ ਹੋਰ ਕਲੱਬ ਮੈਂਬਰ ਮੌਜੂਦ ਸਨ