ਆਪ ਨੂੰ ਜ਼ੋਰਦਾਰ ਝਟਕਾ - ਮਜੀਠੀਆ ਸੁਖਜਿੰਦਰ ਰਾਜ ਲਾਲੀ ਮਜੀਠੀਆ ਅਕਾਲੀ ਦਲ ਵਿੱਚ ਹੋਏ ਸ਼ਾਮਿਲ

ਆਪ ਨੂੰ ਜ਼ੋਰਦਾਰ ਝਟਕਾ - ਮਜੀਠੀਆ ਸੁਖਜਿੰਦਰ ਰਾਜ ਲਾਲੀ ਮਜੀਠੀਆ ਅਕਾਲੀ ਦਲ ਵਿੱਚ ਹੋਏ ਸ਼ਾਮਿਲ

 ਵਿਧਾਨ ਸਭਾ ਹਲਕਾ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕਦੇ ਕਾਂਗਰਸ ਪਾਰਟੀ ਦੇ ਵੱਖ ਵੱਖ ਅਹੁਦਿਆ ਤੇ ਰਹੇ ਸੁਖਜਿੰਦਰ ਰਾਜ ਲਾਲੀ ਮਜੀਠੀਆ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਿਲ ਬਟਾਲਾ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਉਥੇ ਹੀ ਬਿਕਰਮ ਮਜੀਠੀਆ ਨੇ ਕਿਹਾ ਕੀ ਲਾਲੀ ਮਜੀਠੀਆ ਉਹਨਾਂ ਦੇ ਕਈ ਸਾਲ ਵਿਰੋਧੀ ਰਹੇ ਅਤੇ ਜਦ ਕੀ ਮਹਿਜ ਰਾਜਨੀਤਿਕ ਵਿਰੋਧੀ ਹੀ ਨਹੀਂ ਉਹਨਾਂ ਦੇ ਨਿੱਜੀ ਰੰਜਿਸ਼ ਤਕ ਬਣੀ ਰਹੀ ਲੇਕਿਨ ਅੱਜ ਉਹਨਾਂ ਲਈ ਅਤੇ ਅਕਾਲੀ ਦਲ ਪਾਰਟੀ ਲਈ ਵੱਡਾ ਦਿਨ ਹੈ ਕੀ ਉਹ ਅੱਜ ਅਕਾਲੀ ਦਲ ਚ ਸ਼ਾਮਿਲ ਹੋਏ ਹਨ ਅਤੇ ਇਸ ਨਾਲ ਅਕਾਲੀ ਦਲ ਨੂੰ ਵੱਡਾ ਲਾਭ ਹੋਵੇਗਾ