ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਟੰਕੁਜ ਪੀਰ ਦਾ ਸਾਲਾਨਾ ਭੰਡਾਰਾ ਕਰਵਾਇਆ ਗਿਆ
ਭੰਡਾਰੇ ਵਿੱਚ ਬਟਾਲਾ ਵਿਧਾਇਕ ਤੋਂ ਇਲਾਵਾ ਕਈ ਨਾਮਵਰ ਪੰਜਾਬੀ ਗਾਇਕ ਵੀ ਪੁਹੰਚੇ
ਬਟਾਲਾ ਇੱਕ ਇਤਹਾਸਿਕ ਸ਼ਹਿਰ ਦੇ ਨਾਲ ਨਾਲ ਗੁਰੂਆਂ ਪੀਰਾਂ ਦੀ ਧਰਤੀ ਹੈ ਇਥੇ ਬੁਹਤ ਸਾਰੇ ਗੁਰੂ ਪੀਰ ਹੋਏ ਹਨ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਟੰਕੁਜ ਪੀਰ ਦਾ ਸਾਲਾਨਾ ਭੰਡਾਰਾ ਕਰਵਾਇਆ ਗਿਆ, ਭੰਡਾਰੇ ਵਿੱਚ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਪੰਜਾਬੀ ਗਾਇਕ ਸਰਦਾਰ ਅਲੀ , ਫਿਰੋਜ ਖਾਨ ਤੋਂ ਇਲਾਵਾ ਕਈ ਨਾਮਵਰ ਪੰਜਾਬੀ ਗਾਇਕ ਵੀ ਪੁਹੰਚੇ ਜਿਹਨਾਂ ਨੇ ਆਕੇ ਭੰਡਾਰੇ ਦੀ ਰੌਣਕ ਨੂੰ ਵਧਾਉਂਦੇ ਹੋਏ ਚਾਰ ਚਨ ਲਗਾ ਦਿਤੇ।
ਪ੍ਰਬੰਧਕਾਂ ਨੇ ਕਿਹਾ ਕਿ ਹਰ ਸਾਲ ਬੁਹਤ ਹੀ ਧੂਮਧਾਮ ਨਾਲ ਬਾਬਾ ਟੰਕੁਜ ਪੀਰ ਦਾ ਸਾਲਾਨਾ ਭੰਡਾਰਾ ਮਨਾਇਆ ਜਾਂਦਾ ਹੈ ਅਤੇ ਬੁਹਤ ਸਾਰੇ ਪੰਜਾਬੀ ਨਾਮਵਰ ਗਾਇਕ ਬਾਬਾ ਜੀ ਦੇ ਦਰਬਰ ਪੁਹੰਚ ਕੇ ਆਪਣੀ ਹਾਜਰੀ ਲਵਾਉਂਦੇ ਹਨ | ਭੰਡਾਰੇ ਵਿੱਚ ਹਾਜਰੀ ਲਵਾਉਣ ਆਏ ਪੰਜਾਬੀ ਗਾਇਕ ਸਰਦਾਰ ਅਲੀ ਨੇ ਕਿਹਾ ਅਜਿਹੇ ਧਾਰਮਿਕ ਸਮਾਗਮ ਹੋਣੇ ਚਾਹੀਦੇ ਹਨ, ਇਸ ਨਾਲ ਨੌਜਵਾਨ ਪੀੜੀ ਧਰਮ ਨਾਲ ਜੁੜਦੀ ਹੈ ਤੇ ਅਨੇਕਾਂ ਲੋਕ ਗੁਰੂਆਂ ਪੀਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ। ਤੁਸੀਂ ਦੇਖ ਰਹੇ ਹੋ ਕਰਮਜੀਤ ਜਮਬਾ ਦੀ ਬਟਾਲਾ ਤੋਂ ਵਿਸ਼ੇਸ਼ ਰਿਪੋਰਟ।