ਛੱਤ ਉਪਰੋਂ ਡਿੱਗੇ ਮਜ਼ਦੂਰ ਦੇ ਇਲਾਜ ਲਈ ਦਿੱਤੀ ਆਰਥਿਕ ਸਹਾਇਤਾ
ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੂਨਕ ਕਲਾਂ ਦੇ ਮੈਂਬਰ
ਅੱਡਾ ਸਰਾਂ (ਜਸਵੀਰ ਕਾਜਲ)
ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੂਨਕ ਕਲਾਂ ਦੇ ਮੈਂਬਰ ਨੇ ਲੇਬਰ ਦਾ ਕੰਮ ਕਰਦੇ ਸਮੇਂ ਛੱਤ ਤੋਂ ਡਿਗਣ ਨਾਲ ਗੰਭੀਰ ਜ਼ਖਮੀ ਵਿਅਕਤੀ ਦੇ ਇਲਾਜ ਲਈ 15 ਹਜਾਰ ਦੀ ਆਰਥਿਕ ਮਦਦ ਦਿੱਤੀ ਗਈ । ਟਰੱਸਟ ਦੇ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਗੋਲਡੀ ਅਤੇ ਸੇਵਾਦਾਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਕੰਧਾਲੀ ਨਾਰੰਗਪੁਰ ਨੇ ਰਹਿਣ ਵਾਲਾ ਰਜਿੰਦਰ ਸਿੰਘ ਲੇਬਰ ਦਾ ਕੰਮ ਕਰਦੇ ਹੋਏ ਛੱਤ ਤੋਂ ਡਿਗਣ ਨਾਲ ਜ਼ਿਆਦਾ ਜ਼ਖ਼ਮੀ ਹੋ ਗਿਆ ਸੀ । ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਸੀ ।ਜਦੋਂ ਇਸ ਘਟਨਾ ਦਾ ਪਤਾ ਟਰੱਸਟ ਦੇ ਵਲੰਟੀਅਰ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਨੂੰ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਪਹੁੰਚ ਕੇ ਰਜਿੰਦਰ ਸਿੰਘ ਦੇ ਇਲਾਜ ਲਈ ਵਿੱਤੀ ਸਹਾਇਤਾ ਭੇਟ ਕਰਦੇ ਹੋਏ ਉਸ ਦੀ ਜਲਦ ਸਿਹਤਮੰਦ ਹੋਣ ਦੀ ਅਰਦਾਸ ਕੀਤੀ । ਰਾਜਿੰਦਰ ਸਿੰਘ ਦੇ ਪਰਿਵਾਰ ਨੇ ਟਰੱਸਟ ਦੇ ਮੈਂਬਰਾਂ ਦਾ ਧੰਨਵਾਦ ਕੀਤਾ ।