ਅੱਡਾ ਖੁੱਡਾ ਵਿਚ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਲੁੱਟੇ 47000 ਹਜ਼ਾਰ ਰੁਪਏ
ਅੱਡਾ ਸਰਾਂ ( ਜਸਵੀਰ ਕਾਜਲ )
ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਉੱਤੇ ਸਥਿਤ ਪਿੰਡ ਅੱਡਾ ਖੁੱਡਾ ਵਿੱਚ ਮੰਗਲਵਾਰ ਦੁਪਹਿਰ ਬਾਅਦ ਮੁੱਖ ਭਾਗ ਚਾਰ ਵਜੇ ਦੋ ਨਕਾਬਪੋਸ਼ ਲੁਟੇਰਿਆਂ ਨੇ ਪੀਐਨਬੀ ਬੈਂਕ ਦੇ ਨੇੜੇ ਬੇਅੰਤ ਖ਼ਾਲਸਾ ਜਨਰਲ ਸਟੋਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦੁਕਾਨਦਾਰ ਤੋਂ ਲਗਪਗ 47000 ਹਜਾਰ ਲੁੱਟ ਲਏ । ਲੁੱਟ ਦੇ ਸ਼ਿਕਾਰ ਹੋਏ ਖੁੱਡਾ ਨਿਵਾਸੀ ਦੁਕਾਨਦਾਰ ਸੁਖਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਵਿੱਚ ਵਿੱਚ ਆ ਗਏ ਤੇ ਉਨ੍ਹਾਂ ਨੇ ਉਸ ਦੇ ਸਿਰ ਉਪਰ ਪਿਸਤੌਲ ਰੱਖ ਕੇ ਉਸ ਨਾਲ ਧੱਕਾਮੁੱਕੀ ਕਰਦੇ ਹੋਏ 47000 ਹਜ਼ਾਰ ਰੁਪਏ ਲੁੱਟ ਕੇ ਦੁਕਾਨ ਚੋਂ ਫ਼ਰਾਰ ਹੋ ਗਏ ! ਸੂਚਨਾ ਮਿਲਣ ਤੇ ਟਾਂਡਾ ਪੁਲਸ ਮੌਕੇ ਤੇ ਪਹੁੰਚੀ ਅਤੇ ਟਾਂਡਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ।