ਟਾਂਡਾ ਪੁਲਿਸ ਵੱਲੋ ਨਜਾਇਜ ਸ਼ਰਾਬ ਦੀ ਚਾਲੂ ਭੱਠੀ ਸਮੇਤ 2 ਗ੍ਰਿਫਤਾਰ
ਟਾਂਡਾ ਪੁਲਿਸ ਵੱਲੋ ਨਜਾਇਜ ਸ਼ਰਾਬ ਦੀ ਚਾਲੂ ਭੱਠੀ ਸਮੇਤ 2 ਗ੍ਰਿਫਤਾਰ
ਅੱਡਾ ਸਰਾਂ ( ਜਸਵੀਰ ਕਾਜਲ)
ਇੰਸਪੈਕਟਰ ਉਕਾਂਰ ਸਿੰਘ ਬਰਾੜ , ਮੁੱਖ ਅਫਸਰ ਥਾਣਾ ਟਾਂਡਾ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਸਰਤਾਜ ਸਿੰਘ ਚਾਹਲ, ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਿਆਂ ਅਤੇ ਮਾੜੇ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਉਹਨਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ਼੍ਰੀ ਕੁਲਵੰਤ ਸਿੰਘ , ਪੀ.ਪੀ.ਐਸ.ਉਪ ਕਪਤਾਨ ਪੁਲਿਸ , ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ ਇੰਸਪੈਕਟਰ ਉਕਾਰ ਸਿੰਘ ਬਰਾੜ , ਮੁੱਖ ਅਫਸਰ , ਥਾਣਾ ਟਾਂਡਾ ਵੱਲੋਂ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦੇ ਤਹਿਤ ਥਾਣਾ ਟਾਂਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ ASI ਤਾਰਾ ਸਿੰਘ, ਥਾਣਾ ਟਾਂਡਾ ਵੱਲੋਂ ਪਿੰਡ ਅਹੀਆਪੁਰ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਗੁਰਪ੍ਰੀਤ ਸਿੰਘ ਉਰਫ ਨਵਰਾਜ ਪੁੱਤਰ ਕੁਲਦੀਪ ਸਿੰਘ ਵਾਸੀ ਮੂਨਕ ਕਲਾਂ , ਥਾਣਾ ਟਾਂਡਾ ਤੇ ਬਿੰਦਰ ਪੁੱਤਰ ਰੁਲਦੂ ਰਾਮ ਵਾਸੀ ਭੁਲਪੁਰ , ਥਾਣਾ ਟਾਂਡਾ ਨੂੰ ਭੱਠੀ ਲੱਗਾ ਕੇ ਨਜਾਇਜ ਸ਼ਰਾਬ ਕੱਢਦਿਆਂ ਗ੍ਰਿਫਤਾਰ ਕੀਤਾ । ਮਾਨਯੋਗ ਐਸ.ਐਸ.ਪੀ ਸਾਹਿਬ ਵੱਲੋਂ ਜਿਲੇ ਅੰਦਰ ਗ਼ੈਰ ਕਾਨੂੰਨੀ ਅਨਸਰਾ ਵੱਲੋ ਕੀਤੇ ਜਾਣ ਵਾਲੇ ਅਪਰਾਧ / ਸਮੱਗਲਿੰਗ ਦੇ ਗੋਰਖ ਧੰਦੇ ਨੂੰ ਨਕੇਲ ਪਾਉਣ ਲਈ ਹਰ ਤਰਾਂ ਦੇ ਢੁੱਕਵੇਂ ਅਤੇ ਅਧੁਨਿਕ ਢੰਗ ਤਰੀਕੇ ਵਰਤ ਕੇ ਇਹਨਾ ਉੱਪਰ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਸਮਾਜ ਨੂੰ ਇਹਨਾ ਨਸਾਂ ਵੇਚਣ ਵਾਲਿਆ ਤੋ ਛੁਟਕਾਰਾ ਪਾ ਕੇ ਜਿਲਾ ਹੁਸ਼ਿਆਰਪੁਰ ਨੂੰ ਕਰਾਇਮ ਫਰੀ ਬਣਾਇਆ ਜਾ ਸਕੇ । ਟਾਂਡਾ ਥਾਣਾ ਵੱਲੋ ਉਕਤ ਕਾਰਵਾਈ ਕਰਦਿਆਂ ਹੋਇਆਂ ਹੇਠ ਲਿਖਿਆ ਮੁੱਕਦਮਾ ਦਰਜ ਕਰਨ ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਬ੍ਰਾਮਦਗੀ ਕੀਤੀ ਹੈ ।ਇਸ ਮੁੱਕਦਮਾ ਵਿੱਚ ਪੁਲਿਸ ਵੱਲੋ ਗ੍ਰਿਫਤਾਰ ਦੋਸ਼ੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।
ਮੁੱਕਦਮਾ ਨੰਬਰ 203 ਮਿਤੀ 12-08-22 ਅ / ਧ 61- 1-14 ਆਬਕਾਰੀ ਐਕਟ , ਥਾਣਾ ਟਾਡਾ ਜਿਲ੍ਹਾ ਹੁਸ਼ਿਆਰਪੁਰ
ਬਨਾਮ: - 1. ਗੁਰਪ੍ਰੀਤ ਸਿੰਘ ਉਰਫ ਨਵਰਾਜ ਪੁੱਤਰ ਕੁਲਦੀਪ ਸਿੰਘ ਵਾਸੀ ਮੁਨਕ ਕਲਾਂ , ਥਾਣਾ ਟਾਂਡਾ
2. ਬਿੰਦਰ ਪੁੱਤਰ ਰੁਲਦੂ ਰਾਮ ਵਾਸੀ ਭੁਲਪੁਰ , ਥਾਣਾ ਟਾਂਡਾ
ਬ੍ਰਾਮਦਗੀ : -ਇਕ ਗੈਸ ਸਿਲੰਡਰ ਸਮੇਤ ਭੱਠੀ , 1 ਪਤੀਲਾ , 1 ਕਸਾਲਾ ਤੇ 80 ਲੀਟਰ ਲਾਹਣ ਬਰਾਮਦ