ਸਿੱਧੂ ਦਾ ਕੇਜਰੀਵਾਲ ਤੇ ਨਿਸ਼ਾਨਾ - ਕੇਜਰੀਵਾਲ ਜੀ ਤੁਹਾਨੂੰ ਕਾਰਵਾਈ ਤੋਂ ਕੌਣ ਰੋਕ ਰਿਹੈ
ਕਾਂਗਰਸ ( congress ) ਨੇਤਾ ਨਵਜੋਤ ਸਿੱਧੂ ( navjot sidhu ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ( Kejriwal )ਦੀ ਬਰਗਾੜੀ ਮੁੱਦੇ ( Bargari incident ) ਬਾਰੇ ਪੁਰਾਣੀ ਵੀਡੀਓ ਪੋਸਟ ਕੀਤੀ ਹੈ

ਨਵਜੋਤ ਸਿੰਘ ਸਿੱਧੂ ਦੇ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਗਿਆ ਹੈ |
ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਰਗਾੜੀ ਮੁੱਦੇ ਬਾਰੇ ਪੁਰਾਣੀ ਵੀਡੀਓ ਪੋਸਟ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ 'ਤੇ ਕਾਰਵਾਈ ਕਰਨ ਲਈ ਕਿਹਾ ਹੈ। ਵੀਡੀਓ 'ਚ ਸ੍ਰੀ ਕੇਜਰੀਵਾਲ ਕਹਿ ਰਹੇ ਹਨ ਕਿ ਪੰਜਾਬ ਦੇ ਲੋਕ ਬਰਗਾੜੀ ਬੇਅਦਬੀ ਕਾਂਡ 'ਤੇ ਗੁੱਸੇ 'ਚ ਹਨ, ਉਹ ਚਾਹੁੰਦੇ ਹਨ ਕਿ ਇਸ ਕੇਸ ਦੇ ਮਾਸਟਰਮਾਈਂਡ ਨੂੰ ਸਜ਼ਾ ਦਿੱਤੀ ਜਾਵੇ। ਅਤੇ ਇਹ ਵੀ ਦਾਵਾ ਕਰ ਰਹੇ ਹਨ ਕਿ 24 ਘੰਟੇ ਚ ਕਾਰਵਾਈ ਹੋ ਸਕਦੀ ਹੈ ਬਰਗਾੜੀ ਕਾਂਡ ਦੇ ਦੋਸ਼ੀਆਂ ਤੇ , ਏਸੇ ਨੁਕਤੇ ਨੂੰ ਲੈ ਕੇ ਸਵਾਲ ਚੁਕੇ ਗਏ ਹਨ | ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਦੋਸ਼ੀ ਕੌਣ ਹਨ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਦੇਖ ਸਕਦੇ ਹੋ।’ ਵੀਡੀਓ ਨੂੰ ਟੈਗ ਕਰਦੇ ਹੋਏ, ਸਿੱਧੂ ਨੇ ਟਵੀਟ ਵਿੱਚ ਪੁੱਛਿਆ, ‘ਹੁਣ ਤੁਹਾਨੂੰ ਕੌਣ ਰੋਕ ਰਿਹਾ ਹੈ… @ ਅਰਵਿੰਦ ਕੇਜਰੀਵਾਲ।’