ਡੇਰਾ ਬਾਬਾ ਨਾਨਕ ਦੇ ਪਿੰਡ ਪੱਬਾਰਾਲੀ ਖੁਰਦ ਦੇ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਡੇਰਾ ਬਾਬਾ ਨਾਨਕ ਦੇ ਪਿੰਡ ਪੱਬਾਰਾਲੀ ਖੁਰਦ ਦੇ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਜਿਸ ਵਿੱਚ ਜੋ ਲੋਗ ਸਰਕਾਰ ਤੋਂ ਵਾਧੂ ਸਬਸਿਡੀ ਜਾਂ ਰਾਸ਼ਨ ਲੈ ਰਹੇ ਹਨ ਉਨ੍ਹਾਂ ਦੇ ਰਾਸ਼ਨ ਕਾਰਡ ਕਟ ਦਿੱਤੇ ਜਾਣ। ਜਿਕਰਯੋਗ ਹੈ ਕਿ ਜਿਨ੍ਹਾਂ ਲੋਕ ਦੇ ਘਰ AC ਲੱਗੇ ਹਨ, ਜਾਂ ਉਹ ਸਰਕਾਰੀ ਨੌਕਰੀ ਕਰ ਰਹੇ ਹਨ ਜਾਂ 4 ਪਹੀਆ ਵਾਹਨ ਹਨ ਉਨ੍ਹਾਂ ਨੂੰ ਫ੍ਰੀ ਦਾ ਰਾਸ਼ਨ ਬੰਦ ਕਰਨ ਦੇ ਇਰਾਦੇ ਨਾਲ ਇਨਕਵਾਰੀ ਕੀਤੀ ਗਈ ਸੀ ਤੇ ਏਸੇ ਅਧਾਰ ਤੇ ਰਾਸ਼ਨ ਕਾਰਡ ਕੱਟੇ ਗਏ ਸੀ ਪਰ ਪਿੰਡ ਪੱਬਾਰਾਲੀ ਖੁਰਦ ਦੇ ਵਾਸੀਆਂ ਨੇ ਸਰਕਾਰ ਖਿਲਾਫ ਮੁਜਾਹਰਾ ਕਰਦੇ ਹੋਏ ਕਿਹਾ ਕਿ ਬਹੁਤ ਸਾਰੇ ਪਿੰਡ ਵਾਸੀਆਂ ਦੇ ਰਾਸ਼ਨ ਕਾਰਡ ਨਜਾਇਜ਼ ਹੀ ਕੱਟ ਦਿਤੇ ਗਏ ਹਨ ਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੁੜ ਇਨਕਵਾਰੀ ਮੰਗ ਕੀਤੀ ਹੈ।