ਅੱਜ ਡੇਰਾ ਬਾਬਾ ਨਾਨਕ ਮੁਹੱਲਾ ਫਤਿਹ ਸਿੰਘ ਵਿਖੇ ਅੋਰਤਾਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਪੇ੍ਮ ਨਾਲ ਮਨਾਇਆ ਗਿਆ
ਅੱਜ ਡੇਰਾ ਬਾਬਾ ਨਾਨਕ ਮੁਹੱਲਾ ਫਤਿਹ ਸਿੰਘ ਵਿਖੇ ਅੋਰਤਾਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਪੇ੍ਮ ਨਾਲ ਮਨਾਇਆ ਗਿਆ
ਡੇਰਾ ਬਾਬਾ ਨਾਨਕ 3 - ਅਗਸਤ ( ਜਤਿੰਦਰ ਕੁਮਾਰ ਕੈਮਰਾ ਮੈਨ ਕ੍ਰਿਸ਼ਨ ਗੋਪਾਲ ) ਅੱਜ ਡੇਰਾ ਬਾਬਾ ਨਾਨਕ ਮੁਹੱਲਾ ਫਤਿਹ ਸਿੰਘ ਵਿਖੇ ਅੋਰਤਾਂ ਵੱਲੋਂ ਸੱਭਿਆਚਾਰਕ ਵਿਰਸੇ ਨੂੰ ਦਰਸਾਉਦਾ ਤੀਆਂ ਦਾ ਤਿਉਹਾਰ ਬੜੇ ਪੇ੍ਮ ਨਾਲ ਮਨਾਇਆ ਗਿਆ ਰਿਸ਼ੂ ਬਾਲਾ ਨੇ ਦੱਸਿਆ ਕਿ ਅਸੀਂ ਆਪਣੇ ਪੁਰਾਣੇ ਰੀਤਿ ਰਵਾਜ਼ ਭੁੱਲ ਰਹੇ ਹਾਂ ਅਸੀਂ ਸਾਰੇ ਇਕਠੇ ਹੋ ਕੇ ਇਹ ਤਿਉਹਾਰ ਇਸ ਲਈ ਮਨਾਂ ਰਹੇ ਹਾਂ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਤੀਆਂ ਦੇ ਤਿਉਹਾਰ ਨੂੰ ਬਰਕਰਾਰ ਰੱਖੇ ਇਸ ਮੋਕੇ ਤੇ ਕੁੜੀਆਂ ਨੇ ਪੁਰਾਣੇ ਰੀਤਿ ਰਵਾਜ਼ਾ ਦੇ ਮੁਤਾਬਕ ਪੰਜਾਬੀ ਸੂਟ ਪਾਏ ਪਰਾਂਦੇ ਚੂੜੀਆਂ ਮਹਿੰਦੀ ਫੁਲਕਾਰੀ ਪੰਜਾਬੀ ਜੁਤੀ ਆਦੀ ਪਾਂ ਕੇ ਸਿਰਕਤ ਕੀਤੀ ਨਾਲ ਹੀ ਕੋਰੀਡੋਰ ਤੇ ਜਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਤੀਜ ਤੋ ਸੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾ ਕੁੜੀਆਂ ਦਾ ਤਿਉਹਾਰ ਹੈ ਉਨ੍ਹਾਂ ਦੱਸਿਆ ਕਿ ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਪਿੰਡ ਅਤੇ ਸਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੇ ਬਹਾਰ ਇੱਕਠੀਆਂ ਹੋ ਕੇ ਪੀਘਾਂ ਝੂਟਦੀਆਂ ਗਿੱਧਾ ਪਾਉਦੀਆਂ ਹੋਈਆਂ ਇਕ ਦੂਜੇ ਨਾਲ ਦੁੱਖ ਸਾਝ ਕਰਦੀਆਂ ਸਨ। ਪਰ ਹੁਣ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਜਾ ਆਧੁਨਿਕ ਤਕਨੀਕਾਂ ਕਰਕੇ ਤੀਆਂ ਦਾ ਰੰਗ ਫਿੱਕਾ ਪੈ ਗਿਆ ਹੈ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪਿੜਾਂ ਵਿੱਚ ਤੀਆਂ ਦੇ ਧਮਾਲ ਹੋਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ ਕਾਲਜਾਂ ਜਾਂ ਸੰਸਥਾਵਾਂ ਦੀਆ ਸਟੇਜਾਂ ਦਾ ਕੁਝ ਘੰਟੇ ਦਾ ਮਹਿਮਾਨ ਬਣ ਕੇ ਰਹਿ ਗਈਆਂ ਹਨ। ਫਿਰ ਵੀ ਪੰਜਾਬੀ ਦੇ ਅਮੀਰ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਤੇ ਤੀਆਂ ਨੂੰ ਇੱਕ ਨਿਵੇਕਲਾ ਰੂਪ ਦੇਣ ਲਈ ਡੇਰਾ ਬਾਬਾ ਨਾਨਕ ਮੁਹੱਲਾ ਫਤਿਹ ਸਿੰਘ ਵਿਖੇ ਔਰਤਾਂ ਵੱਲੋਂ ਤਿਉਹਾਰ ਮਨਾਇਆ ਗਿਆ ਉਨ੍ਹਾਂ ਕਿਹਾ ਕਿ ਸਾਉਣ ਦੀ ਰੁੱਤ ਇਸ ਸੁਹਾਵਣੀ ਰੁੱਤ ਤੀਆਂ ਦੀ ਦੇ ਮੋਸਮੀ ਮੇਲੇ ਲੱਗਦੇ ਹਨ। ਨਵੀਆਂ ਵਿਆਹੀਆਂ ਵਰੵੀਆ ਕੁੜੀਆਂ ਇਨ੍ਹਾਂ ਤੀਆਂ ਦੀ ਉਡੀਕ ਖਾਸ ਉਤਸੁਕਤਾ ਨਾਲ ਕਰਦੀਆਂ ਹਨ। ਤੀਆਂ ਦਾ ਤਿਉਹਾਰ ਤਕਰੀਬਨ ਪੰਜਾਬ ਦੇ ਹਰ ਪਿੰਡ ਵਿੱਚ ਲੱਗਦਾ ਸੀ ਤੇ ਪਿੰਡ ਦੀਆਂ ਕੁੜੀਆਂ ਪਿੱਪਲਾਂ ਹੇਠਾਂ ਪੀਘਾਂ ਪਾਂ ਕੇ ਝੂਟਦੀਆਂ ਤੇ ਤੀਆਂ ਦੇ ਗੀਤ ਗਾਉਂਦੀਆਂ ਸਨ। ਕਹਿੰਦੇ ਹਨ ਉਸ ਸਮੇਂ ਜਦੋਂ ਤੀਆਂ ਲਗਦੀਆਂ ਸਨ ਮੁਟਿਆਰਾਂ ਕੋਲੋਂ ਨਾ ਬੋਲੀਆਂ ਮੁੱਕਦੀਆਂ ਸਨ ਤੇ ਨਾਂ ਥਕਾਣ ਹੁੰਦੀ ਸੀ ਅਤੇ ਗਿੱਧੇ ਨੂੰ ਪੰਜਾਬ ਦਾ ਸਰਤਾਜ ਲੋਕ ਨਾਚ ਮੰਨਿਆ ਜਾਂਦਾ ਹੈ ਪਰ ਸਮੇਂ ਨੇ ਇਸ ਤਰ੍ਹਾਂ ਕਰਵਟ ਬਦਲੀ ਸਭ ਕੁਝ ਬਦਲ ਗਿਆ ਜਿੱਥੇ ਸਾਡੇ ਸੱਭਿਆਚਾਰ ਵਿਰਸੇ ਨੂੰ ਢਾਹ ਲੱਗੀ ਉਥੇ ਸਾਉਣ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਨੂੰ ਵੀ ਢਾਹ ਲੱਗੀ ਹੈ ਇਸ ਮੋਕੇ ਰਿਸ਼ੂ ਬਾਲਾ, ਕੁਲਵਿੰਦਰ ਕੋਰ, ਬਲਵਿੰਦਰ ਕੋਰ, ਰੇਖਾ, ਸਿੰਮੀ , ਪ੍ਤਿੱਗਿਆ, ਕਿਰਨ, ਕੋਮਲ ਬੇਦੀ , ਮਨਵੀਰ, ਨੇਹਾ ਬੇਦੀ , ਅਨੂ, ਪੁਨੀਤ ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ।