ਪਿੰਡ ਬੈੰਚ ਖੁਰਦ ਵਿੱਚ ਸ਼੍ਰੀ ਗੁਰੂ  ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ  ਨਗਰ ਕੀਰਤਨ ਅਤੇ   ਕੀਰਤਨ ਦਰਬਾਰ ਕਰਵਾਇਆ

ਅੱਡਾ  ਸਰਾਂ (ਜਸਵੀਰ ਕਾਜਲ)  ਧੰਨ ਧੰਨ   ਸ਼੍ਰੋਮਣੀ ਭਗਤ ,ਕ੍ਰਾਂਤੀਕਾਰੀ ਵਿਚਾਰਧਾਰਾ ਵਾਲੇ , ਕੁੱਲ ਦੁਨੀਆ ਦਯਲੇ ਬਾਲੀ ਸ਼੍ਰੀ ਗਰੂ ਰਵਿਦਾਸ ਮਹਾਰਾਜ ਜੀ ਦੇ 646ਵਾਂ  ਪ੍ਰਕਾਸ਼ ਪੁਰਬ  ਮਨਾਉਂਦੇ ਹੋਏ  ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ  ਬੈੱਚ ਖਰਦ ਦੀ ਅਗਵਾਈ  ਵਿੱਚ  12  ਫਰਬਰੀ ਨੂੰ  ਦਿਨ ਅਤੇ  ਰਾਤਰੀ ਚ ਕੀਰਤਨ ਦਰਬਾਰ ਕਰਵਾਏ  ਗਏ ।
 
 ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਕੀਰਨਤੀ ਜੱਥੇ  ਭਾਈ ਮਹਿੰਦਰ ਸਿੰਘ  ਬੈੰਚਾਂ ਵਾਲੇ ,ਭਾਈ  ਮਲਕੀਤ ਸਿੰਘ  ਖਾਨਪੁਰ ਥਿਆੜੇ ਵਾਲਿਆਂ ਨੇ ਆਈਆਂ ਸੰਗਤਾਂ ਨੂੰ  ਕੀਰਤਨ ਨਾਲ ਨਿਹਾਲ ਕੀਤਾ।
       ਦਿਨ  ਵਾਲੇ  ਦੀਵਾਨ ਚ.ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਆਈਆਂ ਸੰਗਤਾਂ ਵਾਸਤੇ ਚਾਹ ਪਕੌੜਿਆ ਦਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ  ਗਿਆ।
       ਇਸ ਮੌਕੇ   ਪ੍ਰਧਾਨ ਸ:ਗਿਆਨ ਸਿੰਘ ,ਕੈਪਟਨ ਨਸੀਬ ਸਿੰਘ,ਫੌਜੀ ਮਹਿੰਦਰ ਸਿੰਘ,ਉਕਾਂਰ ਸਿੰਘ,ਬਖਸ਼ੀਸ਼ ਸਿੰਘ,ਰਾਏ ਸਿੰਘ,ਤਰਲੋਚਨ ਸਿੰਘ,ਗੁਰਦੀਪ ਸਿੰਘ ਬੱਬੂ,ਪਰਮਿੰਦਰ ਸਿੰਘ,ਭਾਈ ਇੰਦਰਜੀਤ ਸਿੰਘ ਹੈਡਗ੍ਰੰਥੀ ਗੁਰਾਇਆਂ,ਲਾਡੀ,ਸਾਗਰ,ਲੱਕੀ,ਬੰਟੀ,ਦੀਪਕ,  ਰਵਿਦਾਸ ਨੌਜਵਾਨ ਸਭਾ ਪਿੰਡ ਬੈੰਚਾਂ,  ਐਨ ਆਰ ਆਈ ਵੀਰ,ਅਤੇ  ਪਿੰਡ ਅਤੇ  ਇਲਾਕੇ ਦੀਆਂ  ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ!