ਬਾਬਾ ਬੂਟਾ ਸ਼ਾਹ ਦੀ ਦਰਗਾਹ ਪਿੰਡ ਗੋਰਾਇਆ ਵਿਖੇ ਕਰਵਾਇਆ ਗਿਆ ਸਾਲਾਨਾ ਭੰਡਾਰਾ ਅਤੇ ਜੋੜ ਮੇਲਾ

ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਲੰਗਰ ਵੀ ਅਤੁੱਟ ਵਰਤਿਆ

ਬਾਬਾ ਬੂਟਾ ਸ਼ਾਹ ਦੀ ਦਰਗਾਹ ਪਿੰਡ ਗੋਰਾਇਆ ਵਿਖੇ    ਕਰਵਾਇਆ ਗਿਆ ਸਾਲਾਨਾ ਭੰਡਾਰਾ ਅਤੇ ਜੋੜ ਮੇਲਾ
mart daar

ਅੱਡਾ ਸਰ੍ਹਾਂ ਜਸਵੀਰ ਕਾਜਲ  

ਪਿੰਡ ਗੋਰਾਇਆ ਵਿਖੇ ਸਥਿਤ ਦਰਗਾਹ ਬਾਬਾ ਬੂਟਾ ਸ਼ਾਹ ਦੇ ਸਥਾਨ ਤੇ ਸਾਲਾਨਾ ਭੰਡਾਰਾ ਅਤੇ  ਜੋੜ ਮੇਲਾ ਕਰਵਾਇਆ ਗਿਆ। ਇਹ ਮੇਲਾ ਪ੍ਰਧਾਨ ਬਲਜੀਤ ਸਿੰਘ ਸਰਪੰਚ ਮਨਦੀਪ ਕੌਰ ਸਾਬਕਾ ਸਰਪੰਚ ਜਗਜੀਤ ਸਿੰਘ ,ਪਿੰਡ ਦੇ ਦਾਨੀ ਸੱਜਣਾਂ ਅਤੇ  ਤੇ ਹੋਰ ਪੂਰੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ  ।ਦਰਗਾਹ ਤੇ ਚਾਦਰ ਦੀ ਰਸਮ ਅਦਾ ਕਰਨ ਤੋਂ ਬਾਅਦ ਚਿਰਾਗ ਦੀ ਰਸਮ ਕੀਤੀ ਗਈ ਝੰਡੇ ਦੀ ਰਸਮ ਕੀਤੀ ਗਈ ਅਤੇ ਉਸ ਤੋਂ ਉਪਰੰਤ ਨਕਲਾਂ ਵੀ ਕਰਵਾਈਆਂ ਗਈਆਂ । 


          ਨਕਲਾਂ ਵਿੱਚ ਹੁਸ਼ਿਆਰਪੁਰ ਦੀ ਪਾਰਟੀ ਨੇ ਹਿੱਸਾ ਲਿਆ ਅਤੇ ਸੱਭਿਆਚਾਰ ਧੁਨਾਂ ਨਾਲ ਸੰਗਤਾਂ ਨੂੰ ਜੋੜਿਆ  ।ਇਸ ਦੌਰਾਨ  ਠੰਢੇ ਮਿੱਠੇ ਜਲ ਦੀ ਛਬੀਲ ਵੀ ਸਾਰਾ ਦਿਨ ਚੱਲਦੀ ਰਹੀ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ  ।ਇਸ ਸਮੇਂ ਮਾਸਟਰ ਕੁਲਵਿੰਦਰ ਸਿੰਘ, ਸਰਬਜੀਤ ਸਿੰਘ ਗੋਰਾਇਆ  ,ਪੱਪੂ ਭਲਵਾਨ  , ਮਾਸਟਰ ਨਵਦੀਪ ਸਿੰਘ  ,ਜਸਪਾਲ ਪਾਲਾ,ਰੋਹਿਤ ਮਿੱਠੂ ਸੁਰਜੀਤ ਡੀਜੇ ,ਪ੍ਰਭਜੋਤ ਲੰਬੜ  ਰਾਜੀਵ ਕੁਮਾਰ,  ਸੋਨੂੰ,  ਫੌਜੀ ਹਰਜਿੰਦਰ ਸਿੰਘ, ਲੱਖਾ, ਗੋਰਾਇਆ  ,ਪੂਰਨ ਸਿੰਘ ਹਰਮਨਜੋਤ ਸਿੰਘ, ਪਰਮਪ੍ਰੀਤ ਸਿੰਘ ਦੀਪੂ ,ਰਾਜਵੀਰ ਸਿੰਘ  ,ਅਤੇ ਹੋਰ ਬਹੁਤ ਸਾਰੇ ਸੇਵਾਦਾਰ ਹਾਜ਼ਰ ਸਨ