ਡੇਰਾ ਬਾਬਾ ਨਾਨਕ ਪੁਲਿਸ ਨੇ ਕੀਤਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ, ਗੁਆਚੀ ਔਰਤ ਨੂੰ ਪਰਿਵਾਰ ਨਾਲ ਮਿਲਾ ਕੀਤਾ ਭਲਾਈ ਦਾ ਕੰਮ

ਮੰਦ ਬੁੱਧੀ ਔਰਤ ਪਿੰਡ ਨਬੀਪੁਰ ਤੋਂ ਤਿੰਨ ਦਿਨ ਤੋਂ ਸੀ ਲਾਪਤਾ

ਡੇਰਾ ਬਾਬਾ ਨਾਨਕ ਪੁਲਿਸ ਨੇ ਕੀਤਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ,  ਗੁਆਚੀ ਔਰਤ ਨੂੰ ਪਰਿਵਾਰ ਨਾਲ ਮਿਲਾ ਕੀਤਾ ਭਲਾਈ ਦਾ ਕੰਮ
mart daar

ਡੇਰਾ ਬਾਬਾ ਨਾਨਕ ਪੁਲਿਸ ਭਰਪੂਰ ਸ਼ਲਾਗਾ ਦੀ ਪਾਤਰ ਬਣ ਗਈ ਜਦੋਂ sho ਮੈਡਮ ਦਿਲਪ੍ਰੀਤ ਕੌਰ ਦੀ ਅਗੁਆਈ ਵਿੱਚ ਇੱਕ ਮੰਦ ਬੁੱਧੀ ਔਰਤ ਨੂੰ ਬਾਰਡਰ ਦੇ ਇਲਾਕੇ ਸਾਧਾਂਵਾਲੀ ਤੋਂ ਰਿਕਵਰ ਕਰਕੇ ਉਸਦੇ ਪਰਿਵਾਰ ਨਾਲ ਮਿਲਾਇਆ ਗਿਆ।  ਪਿਛਲੇ ਦਿਨੀਂ ਇੱਕ ਔਰਤ ਨੂੰ ਡੇਰਾ ਬਾਬਾ ਨਾਨਕ ਦੇ ਨਜਦੀਕ ਪੈਂਦੇ ਪਿੰਡ ਸਾਧਾਂਵਾਲੀ ਦੀ ਸੜਕ ਤੇ ਘੁੰਮਦੀ ਹੋਈ ਮਿਲੀ ਤੇ ਉਸ ਨੂੰ ਡੇਰਾ ਬਾਬਾ ਨਾਨਕ ਪੁਲਿਸ ਨੇ ਆਪਣੇ ਨਾਲ ਲੈ ਕੇ ਪਹਿਲਾਂ ਡੇਰਾ ਬਾਬਾ ਨਾਨਕ ਹਸਪਤਾਲ ਤੇ ਫੇਰ ਗੁਰਦਾਸਪੁਰ ਦੇ ਹਸਪਤਾਲ ਲੈ ਕੇ ਪਹੁੰਚੀ ਤੇ ਇਹ ਸਪਸ਼ਟ ਕੀਤਾ ਕਿ ਔਰਤ ਮੰਦ ਬੁੱਧੀ ਹੈ। ਉਸ ਤੋਂ ਬਾਦ ਪੁਲਿਸ ਨੇ ਮੁਸ਼ਕਤ ਤੋਂ ਬਾਦ ਉਸ ਔਰਤ ਦਾ ਪਤਾ ਲੱਭਿਆ ਤੇ ਉਸ ਔਰਤ ਨੂੰ ਪਰਿਵਾਰ ਦੇ ਹਵਾਲੇ ਕੀਤਾ।  ਉਸ ਔਰਤ ਦੇ ਘਰ ਵਾਲਿਆਂ ਦੱਸਿਆ ਕਿ ਇਹ ਔਰਤ ਨਬੀਪੁਰ ਜਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹੈ ਤੇ 3 ਦਿਨਾਂ ਤੋਂ ਉਹ ਇਸ ਦੀ ਭਾਲ ਕਰ ਰਹੇ ਸੀ।  ਉਨ੍ਹਾਂ ਡੇਰਾ ਬਾਬਾ ਨਾਨਕ ਪੁਲਿਸ ਦੀ ਤਾਰੀਫ ਕਰਦੇ ਹੋਏ ਇਸ ਨੇਕ ਕੰਮ ਲਈ sho ਮੈਡਮ ਦਿਲਪ੍ਰੀਤ ਕੌਰ ਦੇ ਨਾਲ ਸਾਰੀ ਪੁਲਿਸ ਦਾ ਸ਼ੁਕਰੀਆ ਅਦਾ ਕੀਤਾ।  ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ all 2 ਨਿਊਜ਼ ਲਈ ਵਿਸ਼ੇਸ਼ ਰਿਪੋਰਟ।