ਨਗਰ ਨਿਗਮ ਬਟਾਲਾ ਦੇ ਕੱਚੇ ਸਫਾਈ ਸੇਵਕਾਂ ਨੇ ਮੰਗਾਂ ਨੂੰ ਲੈਕੇ ਨਗਰ ਨਿਗਮ ਬਟਾਲਾ ਨੂੰ ਘੇਰਦੇ ਹੋਏ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਮੀਤ ਪ੍ਰਧਾਨ ਸਫ਼ਾਈ ਕਰਮਚਾਰੀ ਯੂਨੀਅਨ ਵਿੱਕੀ ਕਲਿਆਣ ਨੇ ਮੰਗਾਂ ਨੂੰ ਲੈਕੇ ਕੀਤਾ ਰੋਸ ਪ੍ਰਦਰਸ਼ਨ

ਨਗਰ ਨਿਗਮ ਬਟਾਲਾ ਦੇ ਕੱਚੇ ਸਫਾਈ ਸੇਵਕਾਂ ਨੇ ਮੰਗਾਂ ਨੂੰ ਲੈਕੇ  ਨਗਰ ਨਿਗਮ ਬਟਾਲਾ ਨੂੰ ਘੇਰਦੇ ਹੋਏ ਕੀਤਾ ਰੋਸ ਪ੍ਰਦਰਸ਼ਨ
mart daar

ਬਟਾਲਾ ਦੇ ਕੱਚੇ ਸਫਾਈ ਸੇਵਕਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਨਗਰ ਨਿਗਮ ਬਟਾਲਾ ਦੇ ਦਫ਼ਤਰ ਨੂੰ ਘੇਰਦੇ ਹੋਏ ਕੀਤਾ ਬੰਦ, ਲਗਾਇਆ ਧਰਨਾ , ਪੱਕੇ ਮੁਲਾਜਮ ਅਤੇ ਅਧਿਕਾਰੀਆਂ ਨੂੰ ਵੀ ਅੰਦਰ ਜਾਣ ਤੋਂ ਰੋਕਿਆ,ਬਟਾਲਾ ਪ੍ਰਸ਼ਾਸਨ ਖਿਲਾਫ ਜੰਮਕੇ ਕੀਤੀ ਨਾਅਰੇਬਾਜ਼ੀ

ਇਸ ਮੌਕੇ ਪ੍ਰਦਰਸ਼ਨਕਾਰੀਆਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ, ਪੰਜਾਬ ਮੀਤ ਪ੍ਰਧਾਨ ਸਫ਼ਾਈ ਕਰਮਚਾਰੀ ਯੂਨੀਅਨ ਵਿੱਕੀ ਕਲਿਆਣ  ਨੇ ਕਿਹਾ ਕਿ ਸਾਡੀ ਮੰਗ ਹੈ ਕੀ ਕੱਚੇ ਮੁਲਾਜਮਾਂ ਨੂੰ ਪੱਕੇ ਕਰੋ ,  ਜਦੋਂ ਤਕ ਸਾਡੇ ਕੱਚੇ ਮੁਲਾਜਮ ਪੱਕੇ ਨਹੀਂ ਕੀਤੇ ਜਾਂਦੇ ਉਦੋਂ ਤਕ ਪ੍ਰਦਰਸ਼ਨ ਜਾਰੀ ਰਹੇਗਾ ਓਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਕੱਚੇ ਮੁਲਾਜਮ ਪੱਕੇ ਕੀਤੇ ਜਾ ਰਹੇ ਨੇ ਪਰ ਬਟਾਲਾ ਨਗਰ ਨਿਗਮ ਵਿੱਚ ਅਧਿਕਾਰੀਆਂ ਵਲੋਂ ਪਿਛਲੇ ਅੱਠ ਮਹੀਨਿਆਂ ਤੋਂ ਟਾਲਮਟੋਲ ਕੀਤਾ ਜਾ ਰਿਹਾ ਅਤੇ ਨਾ ਹੀ ਕੋਈ ਪੱਤਰ ਜਾਰੀ ਕੀਤਾ ਜਾ ਰਿਹਾ ਹੈ ਅਤੇ ਐਸ ਸੀ ਕੋਟੇ ਵਿਚ ਫੇਰਬਦਲ ਕੀਤਾ ਜਾ ਰਿਹਾ ਹੈ ਜੋ ਸਾਨੂੰ ਮਨਜ਼ੂਰ ਨਹੀਂ। 
ਓਥੇ ਹੀ ਦਫਤਰ ਦੇ ਬਾਹਰ ਬੈਠੇ ਪੱਕੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਆਪਣੀ ਡਿਊਟੀ ਤੇ ਆਏ ਹਾਂ ਪਰ ਇਹਨਾ ਕੱਚੇ ਮੁਲਾਜ਼ਮ ਵਲੋਂ ਸਾਨੂੰ ਵੀ ਦਫਤਰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਮਜਬੂਰਨ ਸਾਨੂੰ ਬਾਹਰ ਬੈਠਣਾ ਪੈ ਰਿਹਾ ਹੈ 

ਇਸ ਮੌਕੇ ਸ਼ਕਤੀ ਭੱਟੀ , ਮੰਗਾ ਭੰਡਾਰੀ, ਨਿਸ਼ਾਨ, ਗੋਲਡੀ, ਰਾਜੂ, ਸੋਨੂ, ਬਿੱਲੂ, ਬਲਜੀਤ ਬੰਟੀ, ਸ਼ਾਣੁ, ਸਾਜਨ , ਰੋਕੀ , ਕੰਵਲ, ਕ੍ਰਿਸ਼, ਜੀਵਨ ਅਤੇ ਹੋਰ ਵੀ ਸੈਂਕੜਿਆਂ ਦੀ ਤਾਦਾਦ ਚ ਸਫਾਈ ਕਰਮਚਾਰੀ ਮਜੂਦ ਸਨ।