ਗੁਰਦਾਸਪੁਰ ਦੇ ਪਿੰਡ ਹੇਮਰਾਜ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਦਹਿਸ਼ਤ ਦਾ ਮਹੌਲ

ਗੁਰਦਾਸਪੁਰ ਦੇ ਪਿੰਡ ਹੇਮਰਾਜ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੱਸ ਕਰੀਬ ਵਿਅਕਤੀਆਂ ਦਿਲਬਾਗ ਸਿੰਘ ਦੇ ਘਰ ਭਾਰੀ ਫਾਇਰਿੰਗ ਕੀਤੀ

mart daar

ਕ੍ਰਿਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ - ਹੇਠਾਂ ਦਿਤੇ ਨਿਸ਼ਾਨ ਨੂੰ ਕਲਿਕ ਕਰੋ ਜੀ, ਸਬਸਕ੍ਰਾਈਬ ਕਰਨ ਤੋਂ ਬਾਦ ਬੈੱਲ ਨਿਸ਼ਾਨ ਦਬਾ ਕੇ ਆਲ ਚੁਣੋ ਜੀ

ਗੁਰਦਾਸਪੁਰ ਦੇ ਪਿੰਡ ਹੇਮਰਾਜ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੱਸ ਕਰੀਬ ਵਿਅਕਤੀਆਂ ਦਿਲਬਾਗ ਸਿੰਘ ਦੇ ਘਰ ਭਾਰੀ ਫਾਇਰਿੰਗ ਕੀਤੀ ਅਤੇ ਉਸਦੇ ਨਾਲ ਗਾਲੀ ਗਲੋਚ ਕੀਤਾ | ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪੰਜ ਖੋਲ ਬਰਾਮਦ ਕੀਤੇ ਹਨ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦੇਂਦਿਆਂ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਵਿੱਚੋਂ ਸਤਵਿੰਦਰ ਸਿੰਘ ਤੋਂ ਉਣੱਤੀ ਕਨਾਲਾਂ ਜ਼ਮੀਨ ਪਨਤਾਲੀ ਲੱਖ ਰੁਪਏ ਵਿੱਚ ਖਰੀਦੀ ਸੀ ਪਰ ਸਤਵਿੰਦਰ ਸਿੰਘ ਦਾ ਵੱਡਾ ਭਰਾ ਕੁਲਵੰਤ ਸਿੰਘ ਉਸ ਨੂੰ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇ ਰਿਹਾ ਹੈ ਉਸਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਸਿਆਸੀ ਲੋਕ ਮੇਰੇ ਤੋਂ ਢਾਈ ਲੱਖ ਰੁਪਏ ਦੀ ਮੰਗ ਕਰ ਰਹੇ ਹਨ ਕਿ ਉਹ ਦੋਵਾਂ ਦਾ ਸਮਝੌਤਾ ਕਰਵਾ ਦੇਣਗੇ ਪਰ ਉਹ ਨਹੀਂ ਮੰਨਿਆ | ਕੁਲਵੰਤ ਸਿੰਘ ਨੇ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਨਾਲ ਲੈ ਕੇ ਉਸ ਦੇ ਘਰ ਪੰਦਰਾਂ ਰੋਂਦ ਫਾਇਰਿੰਗ  ਕੀਤੀ ਹੈ | ਫਾਇਰਿੰਗ ਦੌਰਾਨ  ਉਹ ਘਰ ਨਹੀਂ ਸੀ | ਉਸ ਦੇ ਬੱਚੇ ਅਤੇ ਉਸ ਦੀ ਪਤਨੀ ਸਿਮਰਨਜੀਤ ਕੌਰ ਘਰ ਸਨ ਪਰ ਉਹ ਬਾਹਰ ਨਹੀਂ ਨਿਕਲੇ | ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ |