ਦਾਨੀ ਵੀਰਾਂ ਵੱਲੋਂ ਡਾ ਅੰਬੇਡਕਰ ਲਾਇਬਰੇਰੀ ਕੰਧਾਲਾ ਜੱਟਾਂ ਨੂੰ ਕੀਤੀਆਂ ਗਈਆਂ ਕਿਤਾਬਾਂ ਭੇਟ
ਦਾਨੀ ਵੀਰਾਂ ਵੱਲੋਂ ਡਾ ਅੰਬੇਡਕਰ ਲਾਇਬਰੇਰੀ ਕੰਧਾਲਾ ਜੱਟਾਂ ਨੂੰ ਕੀਤੀਆਂ ਗਈਆਂ ਕਿਤਾਬਾਂ ਭੇਟ
ਅੱਡਾ ਸਰਾਂ ( ਜਸਵੀਰ ਕਾਜਲ )
ਡਾ ਅੰਬੇਡਕਰ ਅਤੇ ਸ਼ਹੀਦ ਦੌਲਤ ਸਿੰਘ ਯਾਦਗਾਰੀ ਲਾਇਬਰੇਰੀ ਪਿੰਡ ਕੰਧਾਲਾ ਜੱਟਾਂ ਵਿਚ ਜੋ ਖੋਲ੍ਹੀ ਗਈ ਹੈ ਉਸ ਨੂੰ ਪਿੰਡ ਦੇ ਦਾਨੀ ਵੀਰਾਂ ਸਰਦਾਰ ਭਗਵੰਤ ਸਿੰਘ ਅਤੇ ਉਨ੍ਹਾਂ ਦੇ ਮਿੱਤਰ ਏ ਐਸ ਆਈ ਪਿੰਡ ਬੇਗਮਪੁਰਾ ਜੰਡਿਆਲਾ ਜੀ ਨੇ ਕੁਝ ਕਿਤਾਬਾਂ ਲਾਇਬਰੇਰੀ ਨੂੰ ਦਾਨ ਕੀਤੀਆਂ ਅਤੇ ਸਰਦਾਰ ਭਗਵੰਤ ਸਿੰਘ ਜੀ ਨੇ ਲਾਇਬਰੇਰੀ ਨੂੰ ਇਕ ਅਲਮਾਰੀ ਜੋ ਆਰਟੀਫਿਸ਼ੀਅਲ ਹੈ ਉਹ ਭੇਟ ਕੀਤੀ ਪ੍ਰਧਾਨ ਜਸਵੀਰ ਸਿੰਘ ਲੱਕੀ ਅਤੇ ਸਰਪ੍ਰਸਤ ਡਾ ਚਰਨਜੀਤ ਸਿੰਘ ਪੜਬੱਗਾ ਨੇ ਇਹ ਦੱਸਿਆ ਕਿ ਇਹ ਲਾਇਬਰੇਰੀ ਅਜੇ ਤਕ ਕੁਝ ਲੋੜੀਂਦੀਆਂ ਚੀਜ਼ਾਂ ਤੋਂ ਵਾਂਝੀ ਹੈ ਸੋ ਜੋ ਕਿ ਹੋਰ ਦਾਨੀ ਸੱਜਣ ਇਸ ਲਾਇਬਰੇਰੀ ਨੂੰ ਕੁਝ ਦਾਨ ਦੇਣਾ ਚਾਹੁੰਦੇ ਹਨ ਉਹ ਕਲੱਬ ਮੈਂਬਰਾਂ ਨਾਲ ਸੰਪਰਕ ਕਰਕੇ ਦਾਨ ਦੇ ਸਕਦੇ ਹਨ ਇਹ ਕਹਿੰਦੇ ਹੋਏ ਕਲੱਬ ਪ੍ਰਧਾਨ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ
ਇਸ ਦੌਰਾਨ ਕਲੱਬ ਮੈਂਬਰ ਅਮਰਜੀਤ ਸਿੰਘ, ਗਗਨਦੀਪ ਸਿੰਘ ਲਵਪ੍ਰੀਤ ਸਿੰਘ ,ਚਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ , ਹਾਜ਼ਰ ਸਨ