ਟਾਂਡਾ ਪੁਲਿਸ ਵੱਲੋਂ 67 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਗ੍ਰਿਫਤਾਰ
                                *ਟਾਂਡਾ ਪੁਲਿਸ ਵੱਲੋਂ 67 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਗ੍ਰਿਫਤਾਰ*
ਅੱਡਾ ਸਰਾਂ (ਜਸਵੀਰ ਕਾਜਲ)
ਇੰਸਪੈਕਟਰ ਉਕਾਰ ਸਿੰਘ ੬ਬਰਾੜ ਮੁੱਖ ਅਫਸਰ ਥਾਣਾ ਟਾਂਡਾ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਿਆਂ ਅਤੇ ਮਾੜ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਉਹਨਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ , ਐਸ.ਪੀ.ਡੀ. ਸ਼੍ਰੀ ਕੁਲਵੰਤ ਸਿੰਘ , ਪੀ.ਪੀ.ਐਸ.ਉਪ ਕਪਤਾਨ ਪੁਲਿਸ , ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਨਸ਼ਿਆਂ ਦੀ ਰੋਕਧਾਮ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦੇ ਤਹਿਤ ਥਾਣਾ ਟਾਂਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ S1 ਪਰਵਿੰਦਰ ਸਿੰਘ ਨੇ ਇਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 67 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ । ਜਿਸਦੇ ਖਿਲਾਫ NDPS ACT ਤਹਿਤ ਮੁੱਕਦਮਾ ਦਰਜ ਰਜਿਸਟਰ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ । ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਸ ਧੰਦੇ ਦੇ ਅੱਗੇ ਅਤੇ ਪਿੱਛੇ ਕਿੰਨਾ ਕਿੰਨਾ ਵਿਅਕਤੀਆਂ ਦਾ ਸਬੰਧ ਹੈ ਪਤਾ ਕੀਤਾ ਜਾਵੇਗਾ । ਮਾਨਯੋਗ ਐਸ.ਐਸ.ਪੀ ਸਾਹਿਬ ਵੱਲੋਂ ਜਿਲੇ ਅੰਦਰ ਗ਼ੈਰ ਕਾਨੂੰਨੀ ਅਨਸਰਾਂ ਵੱਲੋਂ ਕੀਤੇ ਜਾਣ ਵਾਲੇ ਅਪਰਾਧ ਸਮੱਗਲਿੰਗ ਦੇ ਗੋਰਖ ਧੰਦੇ ਨੂੰ ਨਕੇਲ ਪਾਉਣ ਲਈ ਹਰ ਤਰਾਂ ਦੇ ਢੁੱਕਵੇਂ ਅਤੇ ਅਧੁਨਿਕ ਢੰਗ ਤਰੀਕੇ ਵਰਤ ਕੇ ਇਹਨਾ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਸਮਾਜ ਨੂੰ ਇਹਨਾ ਨਸਾਂ ਵੇਚਣ ਵਾਲਿਆਂ ਤੋਂ ਛੁਟਕਾਰਾ ਪਾ ਕੇ ਜਿਲਾ ਹੁਸਿਆਰਪੁਰ ਨੂੰ ਕਰਾਇਮ ਫਰੀ ਬਣਾਇਆ ਜਾ ਸਕੇ । ਟਾਡਾ ਥਾਣਾ ਵੱਲੋਂ ਉਕਤ ਕਾਰਵਾਈ ਕਰਦਿਆਂ ਹੋਇਆ ਹੇਠ ਲਿਖਿਆ ਮੁੱਕਦਮਾ ਦਰਜ ਕਰਨ ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਬ੍ਰਾਮਦਗੀ ਕੀਤੀ ਹੈ ।ਇਸ ਮੁੱਕਦਮਾ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ -
ਮੁੱਕਦਮਾ ਨੰਬਰ 234 ਮਿਤੀ 02-09-2022 ਅ / ਧ 22- 61-85 NDPS ACT ਥਾਣਾ ਟਾਡਾ ਜਿਲ੍ਹਾ ਹੁਸ਼ਿਆਰਪੁਰ
ਦੋਸ਼ੀ : - ਸੁਰਿੰਦਰ ਸਿੰਘ ਉਰਫ ਸੰਨੀ ਪੁੱਤਰ ਦੇਵ ਰਾਜ ਵਾਸੀ ਲੋਧੀ ਚੱਕ , ਥਾਣਾ ਟਾਂਡਾ , ਜਿਲ੍ਹਾ ਹੁਸ਼ਿਆਰਪੁਰ ।
*ਬ੍ਰਾਮਦਗੀ* : - 67 ਗ੍ਰਾਮ ਨਸ਼ੀਲਾ ਪਦਾਰਥ
                        

                    
                
                    
                
                    
                
                    
                
                    
                
                    
                
                    
                






        
        
        
        
        
        
        
        
        
        